ਸੰਖੇਪ ਜਾਣਕਾਰੀ
ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਤੀਜਾ ਦੌਰ (Business Costs Assistance Program Round Three) ਮਹਾਂਨਗਰ ਅਤੇ ਖੇਤਰੀ ਵਿਕਟੋਰੀਆ ਵਿੱਚ ਮੌਜੂਦਾ ਪਾਬੰਦੀਆਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਯੋਗ ਕਾਰੋਬਾਰਾਂ ਨੂੰ ਵਾਧੂ ਸਹਾਇਤਾ ਪ੍ਰਦਾਨ ਕਰਦਾ ਹੈ।
ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਦੂਜਾ ਦੌਰ (Business Costs Assistance Program Round Two) ਅਤੇ ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਦੂਜਾ ਦੌਰ ਜੁਲਾਈ ਵਿਸਤਾਰ (Business Costs Assistance Program Round Two July Extension) ਨੂੰ ਸਫਲਤਾ ਨਾਲ ਪ੍ਰਾਪਤ ਕਰਨ ਵਾਲਿਆਂ ਨੂੰ $2800 ਵਾਧੂ ਮਿਲਣਗੇ।
ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਤੀਜਾ ਦੌਰ (Business Costs Assistance Program Round Three) ਭੁਗਤਾਨਾਂ ਉੱਤੇ ਆਪਣੇ ਆਪ ਕਾਰਵਾਈ ਕੀਤੀ ਜਾਵੇਗੀ ਅਤੇ ਅਗਸਤ 2021 ਵਿੱਚ ਭੁਗਤਾਨ ਕੀਤਾ ਜਾਵੇਗਾ।
ਕੌਣ ਯੋਗ ਹੈ?
ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਦੂਜਾ ਦੌਰ (Business Costs Assistance Program Round Three) ਜਾਂ ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਦੂਜਾ ਦੌਰ ਜੁਲਾਈ ਵਿਸਤਾਰ (Business Costs Assistance Program Round Three July Extension) ਦੇ ਅਧੀਨ ਗ੍ਰਾਂਟ ਪ੍ਰਾਪਤ ਕਰਨ ਵਾਲੇ ਕਾਰੋਬਾਰ ਭੁਗਤਾਨ ਲਈ ਯੋਗ ਹਨ।
ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਦੂਜਾ ਦੌਰ ਜੁਲਾਈ ਵਿਸਤਾਰ (Costs Assistance Program Round Two July Extension) ਸ਼ੁੱਕਰਵਾਰ 13 ਅਗਸਤ 2021 ਨੂੰ ਰਾਤ 11:59 ਵਜੇ ਤੱਕ ਅਰਜ਼ੀਆਂ ਲਈ ਖੁੱਲ੍ਹਾ ਹੈ।
ਜੇ ਤੁਹਾਨੂੰ ਟੂਰਿਜ਼ਮ ਸਪਲੀਮੈਂਟ (Tourism Supplement) ਜਾਂ ਜੂਨ ਟਾਪ-ਅੱਪ ਭੁਗਤਾਨ (June Top-Up Payment) ਪ੍ਰਾਪਤ ਹੁੰਦਾ ਹੈ ਤਾਂ ਵੀ ਭੁਗਤਾਨ ਕੀਤਾ ਜਾਵੇਗਾ।
ਇਸ ਭੁਗਤਾਨ ਲਈ ਤੁਹਾਨੂੰ ਅਰਜ਼ੀ ਦੇਣ ਦੀ ਲੋੜ ਨਹੀਂ ਹੈ। ਇਸ ਦਾ ਭੁਗਤਾਨ ਯੋਗ ਕਾਰੋਬਾਰਾਂ ਨੂੰ ਆਪਣੇ ਆਪ ਕੀਤਾ ਜਾਵੇਗਾ।
ਜਿਹੜੇ ਕਾਰੋਬਾਰ ਨੇ, ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਦੂਜਾ ਦੌਰ (Business Costs Assistance Program Round Two) ਜਾਂ ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਦੂਜਾ ਦੌਰ ਜੁਲਾਈ ਵਿਸਤਾਰ (Business Costs Assistance Program Round Two July Extension) ਦੇ ਅਧੀਨ ਗ੍ਰਾਂਟ ਪ੍ਰਾਪਤ ਨਹੀਂ ਕੀਤਾ , ਉਹ ਕਾਰੋਬਾਰ, ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਤੀਜਾ ਦੌਰ (Business Costs Assistance Program Round Three) ਦੇ ਅਧੀਨ ਫੰਡ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ।
ਤੁਹਾਡੇ ਭੁਗਤਾਨ ਉੱਤੇ ਕਾਰਵਾਈ ਕਰਨਾ
ਅਸੀਂ ਸਾਰੇ ਯੋਗ ਕਾਰੋਬਾਰਾਂ ਲਈ, ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਤੀਜਾ ਦੌਰ (Business Costs Assistance Program Round Three) ਭੁਗਤਾਨ ਉੱਤੇ ਆਪਣੇ ਆਪ ਕਾਰਵਾਈ ਕਰਾਂਗੇ।
ਇਸ ਦਾ ਭੁਗਤਾਨ, ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਦੂਜਾ ਦੌਰ (Business Costs Assistance Program Round Two ) ਜਾਂ ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਦੂਜਾ ਦੌਰ ਜੁਲਾਈ ਵਿਸਤਾਰ (Business Costs Assistance Program Round Two July Extension) ਲਈ ਦਿੱਤੇ ਮੂਲ ਅਰਜ਼ੀ ਵਾਲੇ ਬੈਂਕ ਖਾਤੇ ਵਿੱਚ ਕੀਤਾ ਜਾਵੇਗਾ।
ਜੇ ਤੁਸੀਂ ਟੂਰਿਜ਼ਮ ਸਪਲੀਮੈਂਟ (Tourism Supplement) ਜਾਂ ਜੂਨ 2021 ਵਿੱਚ ਐਲਾਨੇ ਗਏ ਟਾਪ-ਅੱਪ ਭੁਗਤਾਨ (Top-Up Payment) ਵਾਸਤੇ ਯੋਗ ਹੋ, ਤਾਂ ਤੁਹਾਨੂੰ ਆਪਣੇ ਆਪ ਭੁਗਤਾਨ ਕੀਤਾ ਜਾਵੇਗਾ। ਕਿਰਪਾ ਕਰਕੇ ਨੋਟ ਕਰੋ, ਹਰੇਕ ਵਾਸਤੇ ਵਿਲੱਖਣ ਯੋਗਤਾ ਮਾਪਦੰਡ ਹਨ, ਅਤੇ ਇਹਨਾਂ ਉੱਤੇ ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਤੀਜਾ ਦੌਰ (Business Costs Assistance Program Round Three) ਭੁਗਤਾਨ ਨਾਲੋਂ ਬਾਅਦ ਵਿੱਚ ਕਾਰਵਾਈ ਕੀਤੀ ਜਾ ਸਕਦੀ ਹੈ।
ਹੋਰ ਸਹਾਇਤਾ
ਕਾਰੋਬਾਰ ਵਿਕਟੋਰੀਆ ਸਰਕਾਰ ਦੇ ਹੋਰ ਪ੍ਰੋਗਰਾਮਾਂ(Victorian Government programs) ਰਾਹੀਂ ਹੋਰ ਸਹਾਇਤਾ ਲਈ ਵੀ ਯੋਗ ਹੋ ਸਕਦੇ ਹਨ।
ਉਹ ਵਿਅਕਤੀ ਜਿੰਨ੍ਹਾਂ ਨੇ ਤਾਲਾਬੰਦੀ (ਲੋਕਡੋਉਣ)ਕਾਰਨ ਆਮਦਨ ਜਾਂ ਘੰਟੇ ਗੁਆ ਦਿੱਤੇ ਹਨ, ਉਹ ਰਾਸ਼ਟਰਮੰਡਲ (ਕੌਮਨਵੈਲਥ) ਸਰਕਾਰ ਦੇ COVID-19 ਆਫ਼ਤ ਭੁਗਤਾਨ(COVID-19 Disaster Payment) ਰਾਹੀਂ ਵਿੱਤੀ ਸਹਾਇਤਾ ਲਈ ਵੀ ਯੋਗ ਹੋ ਸਕਦੇ ਹਨ।
ਵਧੇਰੇ ਜਾਣਕਾਰੀ
ਜੇ ਤੁਹਾਨੂੰ ਕਿਸੇ ਅਨੁਵਾਦਕ ਦੀ ਲੋੜ ਹੈ, ਤਾਂ ਕਿਰਪਾ ਕਰਕੇ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ 13 14 50 ਉੱਤੇ ਫੋਨ ਕਰੋ ਅਤੇ Business Victoria hotline ਦੀ ਮੰਗ ਕਰੋ।