ਪ੍ਰੋਗਰਾਮ ਬਾਰੇ

ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਦੂਜਾ ਦੌਰ ਜੁਲਾਈ ਵਿਸਥਾਰ (The Business Costs Assistance Program Round Two July Extension) ਉਨ੍ਹਾਂ ਯੋਗ ਕਾਰੋਬਾਰਾਂ ਲਈ $4800 ਦੀ ਸਹਾਇਤਾ ਲਈ ਅਰਜ਼ੀ ਦੇਣ ਦਾ ਮੌਕਾ ਹੈ, ਜਿੰਨ੍ਹਾਂ ਨੇ ਪਹਿਲਾਂ ਜੂਨ 2021 ਵਿੱਚ ਪ੍ਰੋਗਰਾਮ ਲਈ ਅਰਜ਼ੀ ਨਹੀਂ ਦਿੱਤੀ ਸੀ।

ਜੇ ਤੁਸੀਂ ਜੂਨ 2021 ਤੋਂ ਪ੍ਰੋਗਰਾਮ ਵਾਸਤੇ ਯੋਗ ਹੋ ਗਏ ਹੋ ਤਾਂ ਵੀ ਤੁਸੀਂ ਅਰਜ਼ੀ ਦੇ ਸਕਦੇ ਹੋ।

ਅਰਜ਼ੀਆਂ ਸ਼ੁੱਕਰਵਾਰ 20 ਅਗਸਤ 2021 ਨੂੰ ਰਾਤ 11:59 ਵਜੇ ਬੰਦ ਹੋ ਰਹੀਆਂ ਹਨ

ਕੌਣ ਯੋਗ ਹੈ?

ਉਹ ਕਾਰੋਬਾਰ ਜੋ:

 • ਵਿਕਟੋਰੀਆ ਵਿੱਚ ਸਥਿਤ ਹਨ
 • ਇਕ ਯੋਗ ਖੇਤਰ ਵਿੱਚ ਕੰਮ ਕਰਦੇ ਹਨ (ਹੇਠਾਂ ਦੇਖੋ)
 • ਜੁਲਾਈ ਵਿੱਚ COVID-19 ਦੀਆਂ ਪਾਬੰਦੀਆਂ ਕਾਰਨ ਸਿੱਧੇ ਖਰਚੇ ਹੋਏ ਹਨ
 • 2019-20 ਵਿੱਚ ਸਾਲਾਨਾ ਵਿਕਟੋਰੀਅਨ ਤਨਖਾਹ $10 ਮਿਲੀਅਨ ਤੱਕ ਹੈ
 • ਪਾਬੰਦੀਆਂ ਤੋਂ ਪ੍ਰਭਾਵਿਤ ਹੋਏ ਹਨ ਅਤੇ ਜ਼ਿਆਦਾਤਰ ਦੂਰ-ਤੋਂ ਕੰਮ ਨਹੀਂ ਕਰ ਸਕੇ
 • 2019-20 ਵਿੱਚ ਸਾਲਾਨਾ ਵਿਕਟੋਰੀਅਨ ਤਨਖਾਹ $10 ਮਿਲੀਅਨ ਤੱਕ ਹੈ
 • ਵਸਤੂ ਅਤੇ ਸੇਵਾ ਕਰ (GST) ਲਈ 15 ਜੁਲਾਈ 2021 ਤੋਂ ਦਰਜ ਹਨ
 • ਕੋਲ ਆਸਟ੍ਰੇਲੀਅਨ ਬਿਜ਼ਨਸ ਨੰਬਰ (ABN) ਹੈ, ਅਤੇ 15 ਜੁਲਾਈ 2021 ਨੂੰ ਅਤੇ ਇਸ ਤੋਂ ਬਾਅਦ ਇਸ ABN ਨੂੰ ਕੋਲ ਰੱਖਿਆ ਹੈ
 • ਜ਼ਿੰਮੇਵਾਰ ਫੈਡਰਲ ਜਾਂ ਸਟੇਟ ਰੈਗੂਲੇਟਰ ਕੋਲ ਪੰਜੀਕ੍ਰਿਤ ਹਨ
 • WorkSafe Victoria ਨਾਲ ਪੰਜੀਕ੍ਰਿਤ ਹਨ।

ਕਰਮਚਾਰੀਆਂ ਵਾਲੇ ਕਾਰੋਬਾਰਾਂ ਵਾਸਤੇ, ਬਿਨੈਕਾਰ ਨੂੰ ਲਾਜ਼ਮੀ ਤੌਰ 'ਤੇ ਪੁਸ਼ਟੀ ਕਰਨੀ ਪਵੇਗੀ ਕਿ ਕਾਰੋਬਾਰ ਆਪਣੇ ਕਰਮਚਾਰੀਆਂ (ਕਦੇ ਕਦਾਈਂ ਕੰਮ ਕਰਨ ਵਾਲੇ ਕਰਮਚਾਰੀਆਂ ਸਮੇਤ, ਜਿੱਥੇ ਸੰਭਵ ਹੋਵੇ) ਨੂੰ ਤਨਖਾਹ ਵਾਲੀਆਂ ਛੁੱਟੀ ਦੀਆਂ ਹੱਕਦਾਰੀਆਂ ਤੱਕ ਪਹੁੰਚ ਕਰਨ ਲਈ ਸਹਾਇਤਾ ਕਰ ਰਿਹਾ ਹੈ, ਜਾਂ ਇਹ ਕਿ ਜੇ ਕੋਈ ਵਿਅਕਤੀ ਘਰੋਂ ਕੰਮ ਕਰ ਸਕਦਾ ਹੈ, ਤਾਂ ਵਿਕਟੋਰੀਆ ਦੀ ਸਰਕਾਰ ਦੀਆਂ COVIDSafe ਪਾਬੰਦੀਆਂ ਦੌਰਾਨ ਘਰੋਂ ਕੰਮ ਕਰ ਸਕਦਾ ਹੈ।

ਯੋਗ ਸੈਕਟਰ

ਇਹ ਸੈਕਟਰ ਯੋਗ ਹਨ:

 • ਗੈਰ-ਜ਼ਰੂਰੀ ਪ੍ਰਚੂਨ
 • ਹੋਸਪਿਟੈਲਿਟੀ
 • ਸੈਰ ਸਪਾਟਾ
 • ਆਵਾਜਾਈ
 • ਈਵੈਂਟ ਅਤੇ ਸੰਬੰਧਿਤ ਸੇਵਾਵਾਂ
 • ਸਿਹਤ ਦੇਖਭਾਲ ਅਤੇ ਸਮਾਜਕ ਸਹਾਇਤਾ
 • ਸੇਵਾਵਾਂ ਅਤੇ ਸਿੱਖਿਆ

ਕੋਈ ਹੋਰ ਜਾਂ ਪਿਛਲੀ ਗ੍ਰਾਂਟ ਪ੍ਰਾਪਤ ਕਰਨ ਵਾਲਿਆਂ ਵਾਸਤੇ ਜਾਣਕਾਰੀ

ਉਹ ਕਾਰੋਬਾਰ ਜਿੰਨ੍ਹਾਂ ਨੂੰ ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਦੂਜਾ ਦੌਰ ਜੁਲਾਈ ਵਿਸਥਾਰ ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਦੂਜਾ ਦੌਰ (Business Costs Assistance Program Round Two) ਜਾਂ ਲਾਇਸੰਸਸ਼ੁਦਾ ਹਾਸਪੀਟੈਲਿਟੀ ਸਥਾਨ ਫੰਡ 2021 (Licensed Hospitality Venue Fund 2021) ਅਧੀਨ ਗ੍ਰਾਂਟ ਪ੍ਰਾਪਤ ਹੋਈ ਹੈ, ਇਸ ਪ੍ਰੋਗਰਾਮ ਦੇ ਅਧੀਨ ਗ੍ਰਾਂਟ ਲਈ ਯੋਗ ਨਹੀਂ ਹਨ।

ਉਹ ਕਾਰੋਬਾਰ ਜਿੰਨ੍ਹਾਂ ਨੂੰ ਵਪਾਰਕ ਸਹਾਇਤਾ ਫੰਡ (Business Support Fund), ਪੇਅ-ਰੋਲ ਟੈਕਸ ਛੋਟ/ਹਟਾਉਣਾ, ਜਾਂ COVID-19 ਦੇ ਹੋਰ ਪ੍ਰੋਗਰਾਮਾਂ ਰਾਹੀਂ ਸਹਾਇਤਾ ਪ੍ਰਾਪਤ ਹੋਈ ਹੈ, ਪ੍ਰੋਗਰਾਮ ਦੇ ਅਧੀਨ, ਸਹਾਇਤਾ ਵਾਸਤੇ ਅਰਜ਼ੀ ਦੇ ਸਕਦੇ ਹਨ।

ਅਰਜ਼ੀ ਕਿਵੇਂ ਦੇਣੀ ਹੈ

ਸ਼ੁੱਕਰਵਾਰ 20 ਅਗਸਤ 2021 ਨੂੰ ਰਾਤ 11:59 ਵਜੇ ਤੱਕ ਅਰਜ਼ੀਆਂ ਖੁੱਲ੍ਹੀਆਂ ਹਨ।

ਇਹ ਯਕੀਨੀ ਬਣਾਓ ਕਿ ਅਰਜ਼ੀ ਫਾਰਮ ਵਿੱਚ ਤੁਸੀਂ ਸਾਰੇ ਸਵਾਲਾਂ ਨੂੰ ਪੂਰਾ ਕਰਦੇ ਹੋ, ਇਸਨੂੰ ਜਮ੍ਹਾਂ ਕਰਦੇ ਹੋ ਅਤੇ ਸਾਰੇ ਬੇਨਤੀ ਕੀਤੇ ਦਸਤਾਵੇਜ਼ਾਂ ਨੂੰ ਨਾਲ ਨੱਥੀ ਕਰਦੇ ਹੋ।

ਤੁਹਾਡੀ ਅਰਜ਼ੀ ਵਾਸਤੇ ਤੁਹਾਡੇ ਲਈ ਲੋੜੀਂਦੀ ਜਾਣਕਾਰੀ

ਤੁਹਾਨੂੰ ਲਾਜ਼ਮੀ ਤੌਰ 'ਤੇ ਇਹ ਪ੍ਰਦਾਨ ਕਰਨਾ ਚਾਹੀਦਾ ਹੈ:

 • ਇਹਨਾਂ ਯੋਗ ਕਾਰੋਬਾਰੀ ਖੇਤਰਾਂ ਵਿੱਚੋਂ ਇਕ ਨਾਲ ਜੁੜੇ, ਤੁਹਾਡੇ ਕਾਰੋਬਾਰ ਵਾਸਤੇ ਇੱਕ ਵੈਧ ਆਸਟਰੇਲੀਅਨ ਕਾਰੋਬਾਰੀ ਨੰਬਰ (ABN)
 • ਜੇ ਤੁਸੀਂ ਲੋਕਾਂ ਨੂੰ ਰੁਜ਼ਗਾਰ ਦਿੰਦੇ ਹੋ, ਤਾਂ ਤੁਹਾਡਾ ਵਰਕ ਕਵਰ ਰੁਜ਼ਗਾਰਦਾਤਾ ਨੰਬਰ (WorkCover Employer Number - WEN) ਜਾਂ ਵਰਕਸੇਫ ਅਰਜ਼ੀ ਦਾ ਹਵਾਲਾ ਨੰਬਰ (WorkSafe Application Reference Number - WRN)
 • ਜਨਮ ਦੀ ਤਰੀਕ ਅਤੇ ਰਿਹਾਇਸ਼ੀ ਵੇਰਵਿਆਂ ਦਾ ਵੈਧ ਸਬੂਤ ਜਿਵੇਂ ਕਿ:
  • ਡਰਾਈਵਰ ਲਾਇਸੈਂਸ
  • ਆਸਟਰੇਲੀਅਨ ਪਾਸਪੋਰਟ
  • Medicare ਕਾਰਡ
  • ਆਸਟਰੇਲੀਆਈ ਵੀਜ਼ਾ ਵਾਲਾ ਵਿਦੇਸ਼ੀ ਪਾਸਪੋਰਟ|

ਹੋਰ ਜਾਣਕਾਰੀ

ਜੇ ਤੁਹਾਨੂੰ ਸਹਾਇਤਾ ਦੀ ਲੋੜ ਹੈ ਤਾਂ ਕਿਰਪਾ ਕਰਕੇ Business Victoria ਹੌਟਲਾਈਨ ਨੂੰ 13 22 15 ਤੇ ਕਾਲ ਕਰੋ|

ਦੁਭਾਸ਼ੀਏ ਦੀ ਲੋੜ ਹੈ? TIS National ਨੂੰ 131 450 ਤੇ ਕਾਲ ਕਰੋ ਅਤੇ Business Victoria ਹੌਟਲਾਈਨ ਲਈ ਪੁੱਛੋ