ਪ੍ਰੋਗਰਾਮ ਬਾਰੇ ਵੇਰਵਾ

ਵਪਾਰਕ ਖਰਚੇ ਸਹਾਇਤਾ ਪ੍ਰੋਗਰਾਮ ਦੂਜਾ ਦੌਰ (Business Costs Assistance Program Round Two) ਹਾਲ ਦੀਆਂ ਪਾਬੰਦੀਆਂ ਨਾਲ ਪ੍ਰਭਾਵਿਤ ਕਾਰੋਬਾਰਾਂ ਦੀ ਸਹਾਇਤਾ ਕਰ ਸਕਦਾ ਹੈ|

ਛੋਟੇ ਅਤੇ ਦਰਮਿਆਨੇ ਕਾਰੋਬਾਰ, ਜਿਨ੍ਹਾਂ ਵਿੱਚ ਰੁਜ਼ਗਾਰ ਦੇਣ-ਵਾਲੇ ਅਤੇ ਨਾ-ਦੇਣ-ਵਾਲੇ ਕਾਰੋਬਾਰ ਸ਼ਾਮਲ ਹਨ, ਨੂੰ $2500 ਜਾਂ $5000 ਦੀ ਗ੍ਰਾਂਟ ਮਿਲ ਸਕਦੀ ਹੈ

ਯੋਗ ਸੈਰ ਸਪਾਟੇ ਨਾਲ ਸੰਬੰਧਿਤ ਕਾਰੋਬਾਰਾਂ ਨੂੰ ਵਾਧੂ ਗ੍ਰਾਂਟਾਂ ਮਿਲਣਗੀਆਂ - ਖੇਤਰੀ ਸੈਰ-ਸਪਾਟਾ ਕਾਰੋਬਾਰਾਂ ਲਈ $4500 ਅਤੇ ਮੈਟਰੋਪੋਲੀਟਨ ਮੈਲਬਰਨ ਸੈਰ-ਸਪਾਟਾ ਕਾਰੋਬਾਰਾਂ ਲਈ $2000 |

ਇੱਕ ਹੋਰ $2,000 ਦਾ ਟਾੱਪ-ਅੱਪ ਭੁਗਤਾਨ ਮੈਟਰੋਪਾਲੀਟਨ ਮੈਲਬੌਰਨ ਦੇ ਵਪਾਰਾਂ ਲਈ ਉਪਲਬਧ ਹੋਵੇਗਾ ਜੋ ਕਿ ਵਧਾਈਆਂ ਗਇਆਂ ਪਾਬੰਦੀਆਂ ਕਾਰਨ ਬੰਦ ਪਏ ਹਨ, ਇਨ੍ਹਾਂ ਵਿੱਚ ਜਿੱਮ (ਕਸਰਤਘਰ), ਨੱਚਣਾ ਸਿਖਾਉਂਦੇ ਸਕੂਲ ਅਤੇ ਯੋਗਾ ਸਟੂਡੀਓ ਸ਼ਾਮਲ ਹਨ। ਇਸ ਦੇ ਨਾਲ, ਯੋਗ ਖੇਤਰਾਂ ਦੇ ਵਪਾਰਾਂ ਲਈ ਉਪਲਬਧ ਕੁਲ ਰਕਮ $7000 ਤੱਕ ਪਹੁੰਚ ਜਾਂਦੀ ਹੈ।

ਕੌਣ ਯੋਗ ਹੈ?

ਕਾਰੋਬਾਰ ਜੋ:

 • ਵਿਕਟੋਰੀਆ ਵਿੱਚ ਸਥਿਤ ਹਨ
 • ਕਿਸੇ ਯੋਗ ਖੇਤਰ ਵਿਚ ਕਾਰੋਬਾਰ ਚਲਾਉਂਦੇ ਹਨ (ਹੇਠਾਂ ਦੇਖੋ)
 • ਪਾਬੰਦੀਆਂ ਨਾਲ ਪ੍ਰਭਾਵਿਤ ਹੋਏ ਜੋ ਦੂਰ ਤੋਂ ਕੰਮ ਨਹੀਂ ਕਰ ਸਕੇ
 • 2019-2020 ਵਿੱਚ ਸਾਲਾਨਾ ਵਿਕਟੋਰੀਅਨ ਤਨਖਾਹ 10 ਮਿਲੀਅਨ ਡਾਲਰ ਤੱਕ ਹੈ
 • ਵਸਤਾਂ ਅਤੇ ਸੇਵਾਵਾਂ ਟੈਕਸ (GST) ਲਈ ਰਜਿਸਟਰਡ ਹਨ
 • ਉਹਨਾਂ ਕੋਲ ਆਸਟਰੇਲੀਆਈ ਵਪਾਰ ਨੰਬਰ (ABN) ਹੈ
 • ਜ਼ਿੰਮੇਵਾਰ ਫੈਡਰਲ ਜਾਂ ਸਟੇਟ ਅਨੁਸ਼ਾਸਕਾਂ ਨਾਲ ਰਜਿਸਟਰਡ ਹਨ
 • WorkSafe ਵਿਕਟੋਰੀਆ ਨਾਲ ਰਜਿਸਟਰਡ ਹਨ|

ਯੋਗ ਸੈਕਟਰ

ਇਹ ਸੈਕਟਰ ਯੋਗ ਹਨ:

 • ਗੈਰ-ਜ਼ਰੂਰੀ ਪ੍ਰਚੂਨ
 • ਹੋਸਪਿਟੈਲਿਟੀ
 • ਸੈਰ ਸਪਾਟਾ
 • ਆਵਾਜਾਈ
 • ਈਵੈਂਟ ਅਤੇ ਸੰਬੰਧਿਤ ਸੇਵਾਵਾਂ
 • ਸਿਹਤ ਦੇਖਭਾਲ ਅਤੇ ਸਮਾਜਕ ਸਹਾਇਤਾ
 • ਸੇਵਾਵਾਂ ਅਤੇ ਸਿੱਖਿਆ

ਉਹ ਕਾਰੋਬਾਰ ਜਿਨ੍ਹਾਂ ਨੂੰ Licensed Hospitality Venue Fund 2021 ਅਧੀਨ ਗ੍ਰਾਂਟ ਮਿਲੀ ਹੈ ਉਹ ਯੋਗ ਨਹੀਂ ਹਨ|

ਉਹ ਕਾਰੋਬਾਰ ਜਿਨ੍ਹਾਂ ਨੂੰ ਪਿਛਲੇ COVID-19 ਕਾਰੋਬਾਰੀ ਸਹਾਇਤਾ ਪ੍ਰੋਗਰਾਮਾਂ ਰਾਂਹੀ ਗ੍ਰਾਂਟਾਂ ਮਿਲੀਆਂ ਹਨ ਅਰਜ਼ੀ ਦੇਣ ਦੇ ਯੋਗ ਹਨ|

ਤੁਸੀਂ ਸਿਰਫ ਪ੍ਰਤੀ ABN ਲਈ ਇੱਕ ਗਰਾਂਟ ਦੀ ਅਰਜ਼ੀ ਦੇ ਸਕਦੇ ਹੋ| ਜੇ ਤੁਹਾਡੇ ਕੋਲ ਆਪਣੇ ਕਾਰੋਬਾਰਾਂ ਲਈ ਅਲੱਗ ABN ਹਨ, ਤਾਂ ਤੁਹਾਨੂੰ ਹਰੇਕ ABN ਲਈ ਲਾਜ਼ਮੀ ਤੌਰ ਤੇ ਵੱਖਰੀਆਂ ਅਰਜ਼ੀਆਂ ਦੇਣੀਆਂ ਪੈਣਗੀਆਂ|

ਮੁਨਾਫਾ-ਰਹਿਤ ਸੰਸਥਾਵਾਂ ਜੋ GST ਲਈ ਰਜਿਸਟਰਡ ਨਹੀਂ ਹਨ ਅਤੇ ਜਿਨ੍ਹਾਂ ਦਾ ਸਾਲਾਨਾ ਟਰਨਓਵਰ 75,000 ਅਤੇ $150,000 ਦੇ ਵਿਚਕਾਰ ਹੈ ਅਰਜ਼ੀ ਪਾ ਸਕਦੀਆਂ ਹਨ|

ਅਰਜ਼ੀ ਕਿਵੇਂ ਦੇਣੀ ਹੈ

24 ਜੂਨ 2021 ਵੀਰਵਾਰ ਰਾਤ 11:59 ਵਜੇ ਤੱਕ ਅਰਜ਼ੀਆਂ ਖੁੱਲ੍ਹੀਆਂ ਹਨ

ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਅਰਜ਼ੀ ਫਾਰਮ ਵਿੱਚ ਸਾਰੇ ਪ੍ਰਸ਼ਨ ਪੂਰੇ ਕੀਤੇ ਹਨ, ਇਸ ਨੂੰ ਜਮ੍ਹਾ ਕਰਾਓ ਅਤੇ ਸਾਰੇ ਲੋੜੀਂਦੇ ਦਸਤਾਵੇਜ਼ਾਂ ਨੂੰ ਨੱਥੀ ਕਰੋ|

ਤੁਹਾਡੀ ਅਰਜ਼ੀ ਲਈ ਲੋੜੀਂਦੀ ਜਾਣਕਾਰੀ

ਤੁਹਾਨੂੰ ਜ਼ਰੂਰ ਦੇਣਾ ਚਾਹੀਦਾ ਹੈ:

 • ਤੁਹਾਡੇ ਕਾਰੋਬਾਰ ਦਾ ਕੋਈ ਵੈਧ ਆਸਟਰੇਲੀਆਈ ਵਪਾਰ ਨੰਬਰ (ABN)
 • ਜੇ ਤੁਸੀਂ ਲੋਕਾਂ ਨੂੰ ਰੁਜ਼ਗਾਰ ਦਿੰਦੇ ਹੋ, ਤਾਂ ਤੁਹਾਡਾ WorkCover Employer Number (WEN) ਜਾਂ WorkSafe Application Reference Number (WRN)
 • ਜਨਮ ਮਿਤੀ ਅਤੇ ਰਿਹਾਇਸ਼ੀ ਵੇਰਵਿਆਂ ਦੇ ਸਬੂਤ ਜਿਵੇਂ ਕਿ:
  • ਡਰਾਈਵਰ ਲਾਇਸੈਂਸ
  • ਆਸਟਰੇਲੀਅਨ ਪਾਸਪੋਰਟ
  • Medicare ਕਾਰਡ
  • ਆਸਟਰੇਲੀਆਈ ਵੀਜ਼ਾ ਵਾਲਾ ਵਿਦੇਸ਼ੀ ਪਾਸਪੋਰਟ|

ਹੋਰ ਜਾਣਕਾਰੀ

ਜੇ ਤੁਹਾਨੂੰ ਸਹਾਇਤਾ ਦੀ ਲੋੜ ਹੈ ਤਾਂ ਕਿਰਪਾ ਕਰਕੇ Business Victoria ਹੌਟਲਾਈਨ ਨੂੰ 13 22 15 ਤੇ ਕਾਲ ਕਰੋ|

ਦੁਭਾਸ਼ੀਏ ਦੀ ਲੋੜ ਹੈ? TIS National ਨੂੰ 131 450 ਤੇ ਕਾਲ ਕਰੋ ਅਤੇ Business Victoria ਹੌਟਲਾਈਨ ਲਈ ਪੁੱਛੋ