ਪ੍ਰੋਗਰਾਮ ਬਾਰੇ

Victorian Government ਛੋਟੇ ਕਾਰੋਬਾਰਾਂ ਨੂੰ ਕਰੋਨਾਵਾਇਰਸ (COVID-19) ਦੇ ਫੈਲਣ ਨੂੰ ਹੌਲੀ ਕਰਨ ਵਿੱਚ ਮਦਦ ਕਰਨ ਲਈ ਕਾਰੋਬਾਰੀ ਰਹਿਨੁਮਾਈ ਵਾਲੇ ਪ੍ਰੋਗਰਾਮ ਚਲਾਉਣ ਲਈ Victorian Chamber of Commerce and Industry (VCCI) ਨਾਲ ਭਾਈਵਾਲੀ ਕਰ ਰਹੀ ਹੈ।

ਇਸ ਪ੍ਰੋਗਰਾਮ ਰਾਹੀਂ, ਯੋਗ ਕਾਰੋਬਾਰੀ ਮਾਲਕ ਤਜ਼ਰਬੇਕਾਰ ਪੇਸ਼ੇਵਰਾਂ ਨਾਲ 2 ਘੰਟਿਆਂ ਵਾਲੇ ਚਾਰ ਤੱਕ ਸਲਾਹਕਾਰੀ ਸੈਸ਼ਨ ਪ੍ਰਾਪਤ ਕਰ ਸਕਦੇ ਹਨ, ਜੋ ਉਹਨਾਂ ਨੂੰ ਆਪਣੇ ਕਾਰੋਬਾਰ ਦੇ ਭਵਿੱਖ ਬਾਰੇ ਜਾਣਕਾਰੀ ਵਾਲੇ ਫੈਸਲੇ ਲੈਣ ਵਿੱਚ ਮਦਦ ਕਰਨਗੇ।

ਪ੍ਰੋਗਰਾਮ ਇਹਨਾਂ ਬਾਰੇ ਵਿਉਂਤੀ ਰਹਿਨੁਮਾਈ ਦੀ ਪੇਸ਼ਕਸ਼ ਕਰਦਾ ਹੈ:

  • ਕਾਰੋਬਾਰ ਨੂੰ ਸਹੀ ਹਾਲਤ ਵਿੱਚ ਵਾਪਸ ਲਿਆਉਣਾ - ਕਾਰੋਬਾਰ ਨੂੰ ਮਜ਼ਬੂਤੀ ਵਾਲੀ ਸਹੀ ਹਾਲਤ ਵਿੱਚ ਵਾਪਸ ਲਿਆਉਣ ਲਈ (ਲਾਗਤ ਵਿੱਚ ਕਟੌਤੀ, ਕਰਜ਼ੇ ਅਤੇ ਨਕਦੀ ਦੇ ਪ੍ਰਵਾਹ ਦਾ ਪ੍ਰਬੰਧ)
  • ਬਾਜ਼ਾਰ ਵਿੱਚ ਤਬਦੀਲੀ – ਇਹ ਸਮਝਣ ਲਈ ਕਿ ਕਰੋਨਾਵਾਇਰਸ (COVID-19) ਨੇ ਬਾਜ਼ਾਰ ਵਿੱਚ ਤਬਦੀਲੀਆਂ ਨੂੰ ਕਿਵੇਂ ਭੜਕਾਇਆ ਜਾਂ ਤੇਜ਼ ਕੀਤਾ ਹੈ
  • ਡਿਜ਼ਿਟਲ ਸਾਖਰਤਾ ਅਤੇ ਨਾਲ ਜੁੜਨ ਲਈ - ਕਾਰੋਬਾਰਾਂ ਨੂੰ ਨਵੇਂ ਗਾਹਕਾਂ ਅਤੇ ਬਾਜ਼ਾਰਾਂ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ
  • ਬਾਜ਼ਾਰ ਅਤੇ ਸਪਲਾਈ ਦੀ ਲੜੀ ਵਿੱਚ ਵਿਭਿੰਨਤਾ - ਸਪਲਾਈ ਦੀ ਲੜੀ ਨੂੰ ਹੋਣ ਵਾਲੇ ਖਤਰਿਆਂ ਨੂੰ ਘੱਟ ਕਰਨ ਲਈ
  • ਮੁੜ-ਹੁਨਰ ਸਿਖਾਉਣੇ ਅਤੇ ਮੁੜ-ਸਿਖਲਾਈ – ਕਾਰੋਬਾਰਾਂ ਨੂੰ ਆਪਣੇ ਮੌਜੂਦਾ ਕੰਮ ਕਰਨ ਵਾਲਿਆਂ ਦੇ ਹੁਨਰਾਂ ਨੂੰ ਵਧਾਉਣ ਵਿੱਚ ਮਦਦ ਕਰਨ ਲਈ

VCCI website ਉੱਤੇ ਅਰਜ਼ੀ ਦੇਣ ਲਈ 'Apply now' ਬਟਨ ਉੱਤੇ ਕਲਿੱਕ ਕਰੋ।

ਕਿਹੜੀ ਸਹਾਇਤਾ ਉਪਲਬਧ ਹੈ?

ਯੋਗ ਕਾਰੋਬਾਰੀ ਮਾਲਕਾਂ ਨੂੰ ਤਜ਼ਰਬੇਕਾਰ ਪੇਸ਼ੇਵਰ ਨਾਲ ਮਿਲਾਇਆ ਜਾਵੇਗਾ ਜੋ ਉਹਨਾਂ ਨੂੰ ਤਿੰਨ ਮਹੀਨਿਆਂ ਦੀ ਮਿਆਦ ਦੌਰਾਨ ਇਕੱਲੇ ਨਾਲ ਇਕੱਲਾ ਸਲਾਹ ਦੇ ਸੈਸ਼ਨ ਪ੍ਰਦਾਨ ਕਰੇਗਾ। ਹਰੇਕ ਸੈਸ਼ਨ ਦੋ ਘੰਟੇ ਤੱਕ ਚੱਲੇਗਾ। ਰਹਿਨੁਮਾਈ ਸੈਸ਼ਨ ਫ਼ੋਨ, ਵੀਡੀਓ ਕਾਨਫਰੰਸ ਰਾਹੀਂ ਅਤੇ ਜੇ ਉਚਿੱਤ ਹੋਵੇ, ਤਾਂ ਆਹਮੋ-ਸਾਹਮਣੇ ਕੀਤੇ ਜਾਣਗੇ। ਕਿਸੇ ਸਲਾਹ ਦੇਣ ਵਾਲੇ ਨੂੰ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ, ਅਰਜ਼ੀ ਦੇਣ ਵਾਲਿਆਂ ਨੂੰ ਇਕ ਸੰਖੇਪ ਪ੍ਰਸ਼ਨਾਵਲੀ ਭਰਨ ਲਈ ਕਿਹਾ ਜਾਵੇਗਾ ਜੋ ਉਹਨਾਂ ਦੀ ਕਾਰੋਬਾਰ ਨੂੰ ਸਹੀ ਹਾਲਤ ਵਿੱਚ ਵਾਪਸ ਲਿਆਉਣ ਦੀਆਂ ਵਿਸ਼ੇਸ਼ ਲੋੜਾਂ ਦਾ ਮੁਲਾਂਕਣ ਕਰਨ ਲਈ ਵਿਉਂਤੀ ਗਈ ਹੈ।

ਸ਼ੁਰੂਆਤੀ ਸੈਸ਼ਨ ਦੇ ਬਾਅਦ, ਅਰਜ਼ੀ ਦੇਣ ਵਾਲਿਆਂ ਨੂੰ ਵਿਸਥਾਰ ਵਿੱਚ ਕੰਮ ਕਰਨ ਵਾਲੀ ਯੋਜਨਾ ਪ੍ਰਦਾਨ ਕੀਤੀ ਜਾਵੇਗੀ, ਜਿਸ ਵਿੱਚ ਸਲਾਹ, ਵਿਸ਼ੇਸ਼ ਤੌਰ ਤੇ ਉਹਨਾਂ ਦੇ ਕਾਰੋਬਾਰ ਦੀਆਂ ਆਪਣੀਆਂ ਲੋੜਾਂ ਅਨੁਸਾਰ ਵਿਉਂਤੀ ਗਈ ਹੈ।

ਅਰਜ਼ੀ ਦੇਣ ਵਾਲਿਆਂ ਨੂੰ ਲੋੜ ਅਨੁਸਾਰ ਆਪਣੇ ਕਾਰੋਬਾਰ ਵਾਸਤੇ ਅਗਲੇਰੀ ਸਹਾਇਤਾ ਨਾਲ ਵੀ ਜੋੜਿਆ ਜਾਵੇਗਾ।

ਇਸ ਵਿੱਚ ਵਿੱਤੀ ਸਲਾਹ, ਡਿਜ਼ਿਟਲ ਮੁਹਾਰਤ ਤੇ ਕੋਚਿੰਗ, ਅਤੇ ਮਾਨਸਿਕ ਸਿਹਤ ਸਹਿਯੋਗ ਤੇ ਸਿਖਲਾਈ ਸ਼ਾਮਲ ਹੋ ਸਕਦੀ ਹੈ।

ਫਿਰ ਸਲਾਹ ਦੇਣ ਵਾਲਾ ਅਗਲੇ ਤਿੰਨ ਮਹੀਨਿਆਂ ਦੌਰਾਨ ਅਰਜ਼ੀ ਦੇਣ ਵਾਲੇ ਨਾਲ ਅਗਲੇ ਤਿੰਨ ਸੈਸ਼ਨਾਂ ਦਾ ਸਮਾਂ ਤਹਿ ਕਰੇਗਾ ਤਾਂ ਜੋ ਉਹਨਾਂ ਦੀ ਤਰੱਕੀ ਦੀ ਜਾਂਚ ਕੀਤੀ ਜਾ ਸਕੇ, ਅਤੇ ਲੋੜ ਅਨੁਸਾਰ ਵਾਧੂ ਸਹਾਇਤਾ ਅਤੇ ਸਲਾਹ ਪ੍ਰਦਾਨ ਕੀਤੀ ਜਾਵੇਗੀ।

ਕਾਰੋਬਾਰਾਂ ਲਈ ਲਾਭ

ਇਹ ਪ੍ਰੋਗਰਾਮ ਕਾਰੋਬਾਰਾਂ ਦੀ ਮਦਦ ਕਰਦਾ ਹੈ:

  • ਦੋਬਾਰਾ ਸਹੀ ਹਾਲਤ ਵਿੱਚ ਲਿਆਉਣ, ਬਾਜ਼ਾਰ ਵਿੱਚ ਤਬਦੀਲੀ, ਡਿਜ਼ਿਟਲ ਸਾਖਰਤਾ, ਸਪਲਾਈ ਲੜੀ ਦੀ ਵਿਭਿੰਨਤਾ ਅਤੇ ਮੌਜੂਦਾ ਕਰਮਚਾਰੀਆਂ ਦੀ ਮੁਹਾਰਤ ਨੂੰ ਵਧਾਉਣ ਵਾਸਤੇ ਵਿਲੱਖਣ ਰਣਨੀਤੀਆਂ ਦਾ ਨਿਰਮਾਣ ਕਰਨ ਲਈ
  • ਖਤਰਿਆਂ ਅਤੇ ਵਿੱਤੀ ਖਤਰੇ ਨੂੰ ਘੱਟ ਕਰਨ ਲਈ
  • ਹੋਰ ਸਰਕਾਰੀ ਸਹਾਇਤਾ ਅਤੇ ਸਥਾਨਿਕ ਪੇਸ਼ੇਵਰ ਵਾਲੀਆਂ ਸੇਵਾਵਾਂ ਨਾਲ ਜੋੜਨ ਲਈ।

ਪ੍ਰੋਗਰਾਮ ਲਈ ਕਿਸ ਕਿਸਮ ਦੇ ਕਾਰੋਬਾਰ ਅਰਜ਼ੀ ਦੇ ਸਕਦੇ ਹਨ?

ਪ੍ਰੋਗਰਾਮ ਛੋਟੇ ਕਾਰੋਬਾਰਾਂ ਦੇ ਮਾਲਕਾਂ ਲਈ ਖੁੱਲ੍ਹਾ ਹੈ ਜਿੰਨ੍ਹਾਂ ਕੋਲ 20 ਤੋਂ ਘੱਟ ਪੂਰੇ ਸਮੇਂ ਵਾਲੇ ਕਰਮਚਾਰੀ ਹਨ। ਪ੍ਰੋਗਰਾਮ ਦੇ ਮਕਸਦਾਂ ਲਈ, ਛੋਟੇ ਕਾਰੋਬਾਰ ਦਾ ਮਾਲਕ ਇਕੱਲਾ ਵਪਾਰੀ, ਭਾਈਵਾਲੀ ਵਿੱਚ, ਨਿੱਜੀ ਕੰਪਨੀ ਜਾਂ ਟਰੱਸਟ ਹੋ ਸਕਦਾ ਹੈ, ਜੋ ਛੋਟਾ ਕਾਰੋਬਾਰ ਚਲਾਉਂਦਾ ਹੈ। ਪੂਰੇ ਸਮੇਂ ਦੇ ਵੀਹ ਕਰਮਚਾਰੀਆਂ ਦਾ ਮਤਲਬ ਹੈ Australian Bureau of Statistics ਦੁਆਰਾ ਪਰਿਭਾਸ਼ਿਤ ਕੀਤੇ ਗਏ ਮਿਆਰੀ ਘੰਟਿਆਂ ਅਨੁਸਾਰ ਸਾਰੇ ਕਰਮਚਾਰੀਆਂ ਦੁਆਰਾ ਕੀਤੇ ਗਏ ਕੰਮ ਦੇ ਸਾਰੇ ਘੰਟੇ (ਚਾਹੇ ਉਹ ਪੂਰੇ ਸਮੇਂ ਜਾਂ ਘੱਟ ਸਮੇਂ ਦੇ ਹੋਣ)।

ਕਾਰੋਬਾਰਾਂ ਨੂੰ ਵੀ ਲਾਜ਼ਮੀ ਤੌਰ ਤੇ:

  • ਉਹਨਾਂ ਕੋਲ ਚੱਲਦਾ ਹੋਇਆ ਆਸਟ੍ਰੇਲੀਆ ਦਾ ਬਿਜ਼ਨੈਸ ਨੰਬਰ (ABN) ਹੋਵੇ
  • ਕੋਈ ਜਨਤਕ ਕੰਪਨੀ, ਦਾਨੀ ਕਾਰੋਬਾਰ ਨਹੀਂ ਹੈ (ਜੋ ਲਾਭ ਕਮਾਉਣ ਲਈ ਕੰਮ ਨਹੀਂ ਕਰਦਾ) ਜਾਂ Body Corporate and Community Management Act 1997 ਦੇ ਅਧੀਨ ਬਾਡੀ ਕਾਰਪੋਰੇਟ ਨਹੀਂ ਹੋਣਾ ਚਾਹੀਦਾ
  • Victoria ਵਿੱਚ ਮੁੜ ਸਥਾਪਿਤ ਕਰਨ ਜਾਂ ਕੰਮ ਕਰਨਾ ਜਾਰੀ ਰੱਖਣ ਦਾ ਇਰਾਦਾ ਹੈ

ਅਰਜ਼ੀ ਕਿਵੇਂ ਦੇਣੀ ਹੈ

VCCI ਵੈੱਬਸਾਈਟ ਰਾਹੀਂ ਅਰਜ਼ੀ ਤਿਆਰ ਕਰਨ ਲਈ ਇਸ ਸਫੇ ਉੱਤੇ 'Apply now' ਬਟਨਾਂ ਉੱਤੇ ਕਲਿੱਕ ਕਰੋ।

ਜੇ ਤੁਹਾਨੂੰ ਆਪਣੀ ਅਰਜ਼ੀ ਵਿੱਚ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ VCCI ਨਾਲ 03 8662 5333 ਉੱਤੇ ਸੰਪਰਕ ਕਰੋ।