ਕੌਣਯੋਗਹੈ?

ਇਹ ਪ੍ਰੋਗਰਾਮ ਯੋਗ ਵਿਕਟੋਰੀਆ ਦੇ ਇਕੱਲੇ ਵਪਾਰੀਆਂ, ਸੂਖਮ ਅਤੇ ਛੋਟੇ ਕਾਰੋਬਾਰਾਂ ਵਾਸਤੇ ਖੁੱਲ੍ਹਾ ਹੈ। ਪ੍ਰੋਗਰਾਮ ਵਾਸਤੇ ਯੋਗ ਹੋਣ ਲਈ ਬਿਨੈਕਾਰ ਲਾਜ਼ਮੀ ਤੌਰ ਤੇ:

 • ਵਿਕਟੋਰੀਆ ਵਿੱਚ ਸਥਿਤ ਕਾਰੋਬਾਰ ਚਲਾਉਂਦਾ ਹੋਵੇ
 • ਉਸ ਕੋਲ ਆਸਟ੍ਰੇਲੀਅਨ ਬਿਜ਼ਨਸ ਨੰਬਰ (ABN) ਹੋਵੇ
 • 13 ਸਤੰਬਰ 2019 ਨੂੰ ਉਹਨਾਂ ਕੋਲ ABN ਸੀ
 • 13 ਸਤੰਬਰ 2020 ਨੂੰ ਵਸਤੂ ਅਤੇ ਸੇਵਾ ਟੈਕਸ (ਜੀ ਐਸ ਟੀ) ਲਈ ਰਜਿਸਟਰ ਸੀ

ਗੈਰ-ਮੁਨਾਫ਼ਾ ਸੰਸਥਾਵਾਂ ਜੋ ਜੀ ਐਸ ਟੀ ਵਾਸਤੇ ਪੰਜੀਕਿਰਤ (ਰਜਿਸਟਰ) ਨਹੀਂ ਹਨ ਅਤੇ ਉਹ ਆਸਟ੍ਰੇਲੀਆ ਦੇ ਦਾਨੀ ਅਤੇ ਗੈਰ-ਮੁਨਾਫਾ ਕਮਿਸ਼ਨ ਕੋਲ ਪੰਜੀਕਿਰਤ ਹਨ, ਅਰਜ਼ੀ ਦੇਣ ਦੇ ਯੋਗ ਹਨ।

ਉਹ ਕਾਰੋਬਾਰ ਜਿੰਨ੍ਹਾਂ ਨੂੰ ਸਬੰਧਿਤ ਟੈਕਸ ਦੇ ਕਾਨੂੰਨ ਦੁਆਰਾ ਜੀ ਐਸ ਟੀ ਲਈ ਰਜਿਸਟਰ ਕੀਤੇ ਜਾਣ ਦੀ ਲੋੜ ਨਹੀਂ ਹੁੰਦੀ, ਉਹ ਅਰਜ਼ੀ ਦੇਣ ਦੇ ਯੋਗ ਹਨ।

ਬਿਨੈਕਾਰਾਂ ਨੂੰ ਲਾਜ਼ਮੀ ਤੌਰ ਉੱਤੇ ਯੋਗਤਾ ਦੇ ਮਾਪਦੰਡਾਂ ਦੀ ਪੂਰਤੀ ਕਰਨੀ ਚਾਹੀਦੀ ਹੈ ਅਤੇ ਛੋਟੇ ਕਾਰੋਬਾਰਾਂ ਲਈ ਡਿਜ਼ਿਟਲ ਨੂੰ ਅਪਨਾਉਣ ਦੇ ਪ੍ਰੋਗਰਾਮ ਦੇ ਲੈਂਡਿੰਗ ਪੰਨੇ ਉੱਤੇ ਪ੍ਰੋਗਰਾਮ ਸੇਧਾਂ ਵਿੱਚ ਦੱਸੀਆਂ ਸ਼ਰਤਾਂ ਨਾਲ ਸਹਿਮਤ ਹੋਣਾ ਚਾਹੀਦਾ ਹੈ।

ਬਿਨੈਕਾਰਾਂ ਨੂੰ ਇਹ ਵੀ ਤਸਦੀਕ ਕਰਨ ਦੀ ਲੋੜ ਹੁੰਦੀ ਹੈ ਕਿ ਉਹ ਵਰਤਮਾਨ ਸਮੇਂ ਕਾਰੋਬਾਰ ਚਲਾ ਰਹੇ ਹਨ ਅਤੇ ਆਪਣੇ ਕਾਰੋਬਾਰ ਨੂੰ ਡਿਜ਼ਿਟਲ ਤਰੀਕੇ ਵਾਲੇ ਵਾਤਾਵਰਣ ਅਨੁਸਾਰ ਢਾਲਣ ਦਾ ਇਰਾਦਾ ਰੱਖਦੇ ਹਨ।

ਜੇ ਉਹਨਾਂ ਦੀ ਅਰਜ਼ੀ ਵਿੱਚ ਕੋਈ ਜਾਣਕਾਰੀ ਜਾਣ ਬੁੱਝ ਕੇ ਝੂਠੀ ਜਾਂ ਗੁੰਮਰਾਹਕੁੰਨ ਪਾਈ ਜਾਂਦੀ ਹੈ ਤਾਂ ਉਹ ਕਾਰੋਬਾਰ ਪ੍ਰੋਗਰਾਮ ਵਾਸਤੇ ਅਯੋਗ ਹੋਣਗੇ।

ਖਰੀਦ ਵਾਲੀ ਛੋਟ ਵਾਸਤੇ ਯੋਗਤਾ ਪੂਰੀ ਕਰਨ ਲਈ ਕਾਰੋਬਾਰ ਨੂੰ ਪ੍ਰੋਗਰਾਮ ਦੇ ਤਹਿਤ ਉਪਲਬਧ ਡਿਜ਼ਿਟਲ ਉਤਪਾਦ ਖਰੀਦਣਾ ਲਾਜ਼ਮੀ ਹੈ।

ਇੱਕ ਯੋਗ ਕਾਰੋਬਾਰ, ਜਿਵੇਂ ਕਿ ਇਸ ਦੇ ABN ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ, ਇਸ ਪ੍ਰੋਗਰਾਮ ਦੇ ਅਧੀਨ ਉਪਲਬਧ ਕਿਸੇ ਡਿਜ਼ਿਟਲ ਉਤਪਾਦ ਤੱਕ 12 ਮਹੀਨਿਆਂ ਦੀ ਵਰਤੋਂ ਨੂੰ ਕਵਰ ਕਰਨ ਲਈ ਕੇਵਲ 1,200 ਡਾਲਰ ਦੀ ਇੱਕ ਖਰੀਦ ਵਾਲੀ ਛੋਟ ਪ੍ਰਾਪਤ ਕਰ ਸਕਦਾ ਹੈ।

ਪ੍ਰੋਗਰਾਮਕਿਵੇਂਕੰਮਕਰਦਾਹੈ?

 1. ਯੋਗਤਾ ਦੀ ਪੁਸ਼ਟੀ ਕਰਨ ਲਈ ਅਤੇ ਉਤਪਾਦ ਦੀਆਂ ਪਰਖਾਂ ਅਤੇ ਵਰਕਸ਼ਾਪਾਂ ਵਿੱਚ ਹਿੱਸਾ ਲੈਣ ਲਈ ਪੰਜੀਕਰਨ (ਰਜਿਸਟਰੇਸ਼ਨ) ਫਾਰਮ ਨੂੰ ਭਰੋ
 1. ਇਸ ਪ੍ਰੋਗਰਾਮ ਅਧੀਨ ਉਪਲਬਧ ਭਾਈਵਾਲ ਉਤਪਾਦ ਸਪਲਾਇਰਾਂ ਵਿੱਚੋਂ ਕਿਸੇ ਇੱਕ ਰਾਹੀਂ ਉਹਨਾਂ ਦੇ ਤਰਜੀਹੀ ਡਿਜ਼ਿਟਲ ਉਤਪਾਦ ਵਾਸਤੇ ਨਾਮ ਦਰਜ ਕਰੋ ਅਤੇ ਖਰੀਦੋ
 1. ਚੋਣ ਵਾਲੇ ਉਤਪਾਦ ਤੱਕ 12 ਮਹੀਨਿਆਂ ਦੀ ਪਹੁੰਚ ਨੂੰ ਕਵਰ ਕਰਨ ਲਈ 1,200 ਡਾਲਰ ਦੀ ਖਰੀਦ ਵਾਲੀ ਛੋਟ ਵਾਸਤੇ ਅਰਜ਼ੀ ਦਿਓ

ਮੈਂਪਰਖਾਂਅਤੇਵਰਕਸ਼ਾਪਾਂਵਾਸਤੇਪੰਜੀਕਰਨ (ਰਜਿਸਟਰ) ਕਿਵੇਂਕਰਾਂ?

ਛੋਟੇ ਸਵਾਲਾਂ ਦੀ ਲੜੀ ਦਾ ਜਵਾਬ ਦੇ ਕੇ ਤੁਹਾਨੂੰ ਔਨਲਾਈਨ ਪੰਜੀਕਰਨ (ਰਜਿਸਟਰੇਸ਼ਨ) ਫਾਰਮ ਭਰਨ ਦੀ ਲੋੜ ਪਵੇਗੀ। ਪ੍ਰਦਾਨ ਕੀਤੀ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਅਤੇ ਪ੍ਰੋਗਰਾਮ ਵਾਸਤੇ ਤੁਹਾਡੀ ਯੋਗਤਾ ਨੂੰ ਯਕੀਨੀ ਬਣਾਉਣ ਲਈ ਤੁਹਾਡੇ ਵੱਲੋਂ ਰਜਿਸਟਰ ਕੀਤੇ ਜਾਣ ਦੇ ਬਾਅਦ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਪੰਜੀਕਰਨ (ਰਜਿਸਟਰੇਸ਼ਨ) ਦੀ ਪੁਸ਼ਟੀ ਈਮੇਲ ਦੁਆਰਾ ਕੀਤੀ ਜਾਵੇਗੀ ਜਿਸ ਵਿੱਚ ਇੱਕ ਸਮਰਪਿਤ ਵੈੱਬਸਾਈਟ ਲਿੰਕ ਸ਼ਾਮਲ ਹੋਵੇਗਾ, ਜਿੱਥੇ ਸਿਖਲਾਈ ਅਤੇ ਵਰਕਸ਼ਾਪਾਂ ਬਾਰੇ ਜਾਣਕਾਰੀ ਉਪਲਬਧ ਹੋਵੇਗੀ, ਅਤੇ ਨਾਲ ਹੀ ਨਾਲ ਡਿਜ਼ਿਟਲ ਉਤਪਾਦ ਦੀਆਂ ਪਰਖਾਂ ਅਤੇ ਖਰੀਦਾਂ ਬਾਰੇ ਜਾਣਕਾਰੀ ਉਪਲਬਧ ਹੋਵੇਗੀ।

ਤੁਹਾਡੇ ਵੱਲੋਂ ਰਜਿਸਟਰ ਕੀਤੇ ਜਾਣ ਦੇ ਬਾਅਦ ਤੁਸੀਂ 28 ਫਰਵਰੀ 2021 ਤੱਕ ਬੇਗਿਣਤ ਵਰਕਸ਼ਾਪਾਂ ਅਤੇ ਅਨੇਕ ਡਿਜ਼ਿਟਲ ਉਤਪਾਦ ਪਰਖਾਂ ਨੂੰ ਪੂਰਾ ਕਰ ਸਕਦੇ ਹੋ।

ਮੈਂਪ੍ਰੋਗਰਾਮਰਾਹੀਂਕਿਵੇਂਤਰੱਕੀਕਰਾਂਗਾ/ਕਰਾਂਗੀ ?

ਪ੍ਰੋਗਰਾਮ ਵਾਸਤੇ ਯੋਗ ਹੋਣ ਲਈ ਤੁਹਾਡੇ ਦੁਆਰਾ ਪੰਜੀਕਰਨ ਕਰਨਾ ਲਾਜ਼ਮੀ ਹੈ।

ਤੁਹਾਡੇ ਵੱਲੋਂ ਪੰਜੀਕਰਨ ਕਰਨ ਤੋਂ ਬਾਅਦ ਤੁਸੀਂ ਬੇਗਿਣਤ ਮੁਫ਼ਤ ਸਿਖਲਾਈ ਅਤੇ ਵਰਕਸ਼ਾਪਾਂ ਅਤੇ ਅਨੇਕ ਮੁਫ਼ਤ ਉਤਪਾਦ ਪਰਖਾਂ ਤੱਕ ਪਹੁੰਚ ਕਰ ਸਕਦੇ ਹੋ।

ਨਾਮ ਦਰਜ ਕਰਨ ਦੇ ਇੱਕ ਮਹੀਨੇ ਬਾਅਦ ਤੁਹਾਨੂੰ ਖਰੀਦ ਵਾਲੀ ਛੋਟ ਵਾਸਤੇ ਅਰਜ਼ੀ ਦੇਣ ਲਈ ਈਮੇਲ ਰਾਹੀਂ ਸੱਦਾ ਦਿੱਤਾ ਜਾਵੇਗਾ।

ਇਹ ਇੱਕ ਖਰੀਦ ਵਾਲੀ ਛੋਟ ਦਾ ਪ੍ਰੋਗਰਾਮ ਹੈ। ਅਰਜ਼ੀ ਦੇਣ ਤੋਂ ਪਹਿਲਾਂ ਤੁਹਾਨੂੰ ਲਾਜ਼ਮੀ ਤੌਰ ਤੇ ਇੱਕ ਉਪਲਬਧ ਡਿਜ਼ਿਟਲ ਉਤਪਾਦ ਵਾਸਤੇ ਨਾਮ ਦਰਜ ਕਰਨਾ ਅਤੇ ਖਰੀਦਣਾ ਚਾਹੀਦਾ ਹੈ।

ਛੋਟ ਦੀ ਅਰਜ਼ੀ ਇੱਕ ਔਨਲਾਈਨ ਫਾਰਮ ਹੈ। ਛੋਟ ਵਾਸਤੇ ਤੁਹਾਡੀ ਯੋਗਤਾ ਨੂੰ ਯਕੀਨੀ ਬਨਾਉਣ ਲਈ ਸਾਰੇ ਸਵਾਲਾਂ ਦੇ ਜਵਾਬ ਅਤੇ ਜਾਣਕਾਰੀ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਇਸ ਵਿੱਚ ਤੁਹਾਡਾ ਡਿਜ਼ਿਟਲ ਉਤਪਾਦ ਖਰੀਦਣ ਦਾ ਸਬੂਤ ਵੀ ਸ਼ਾਮਲ ਹੈ।

ਇਹ ਪੁਸ਼ਟੀ ਕਰਨ ਲਈ ਛੋਟ ਵਾਸਤੇ ਅਰਜ਼ੀ ਦੇਣ ਦੇ ਛੇ ਹਫਤਿਆਂ ਬਾਅਦ ਤੁਹਾਡੇ ਨਾਲ ਈਮੇਲ ਰਾਹੀਂ ਸੰਪਰਕ ਕੀਤਾ ਜਾਵੇਗਾ ਕਿ ਤੁਸੀਂ ਆਪਣੇ ਕਾਰੋਬਾਰ ਨੂੰ ਇੱਕ ਡਿਜ਼ਿਟਲ ਕੰਮ ਕਰਨ ਦੇ ਤਰੀਕੇ ਵਾਲੇ ਵਾਤਾਵਰਣ ਅਨੁਸਾਰ ਢਾਲਣਾ ਸ਼ੁਰੂ ਕਰ ਦਿੱਤਾ ਹੈ। ਤੁਹਾਡੇ ਵੱਲੋਂ ਉਤਪਾਦ ਦੀ ਨਿਰੰਤਰ ਵਰਤੋਂ ਦੀ ਪੁਸ਼ਟੀ ਕਰਨ ਦੇ ਬਾਅਦ ਤੁਹਾਡੀ ਛੋਟ ਦਾ ਭੁਗਤਾਨ ਕੀਤਾ ਜਾਵੇਗਾ।

ਪ੍ਰੋਗਰਾਮ ਦੇ ਪ੍ਰਭਾਵ ਨੂੰ ਸਮਝਣ ਵਿੱਚ ਸਾਡੀ ਮਦਦ ਕਰਨ ਲਈ ਛੇ ਅਤੇ 12 ਮਹੀਨਿਆਂ ਬਾਅਦ ਇੱਕ ਮੁਲਾਂਕਣ ਸਰਵੇਖਣ ਵਿੱਚ ਹਿੱਸਾ ਲੈਣ ਲਈ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ।

ਪ੍ਰੋਗਰਾਮ ਦੁਆਰਾ ਕਵਰ ਕੀਤੇ ਪਹਿਲੇ 12 ਮਹੀਨਿਆਂ ਦੇ ਬਾਅਦ ਤੁਹਾਨੂੰ ਚੱਲ ਰਹੇ ਖ਼ਰਚਿਆਂ ਦਾ ਭੁਗਤਾਨ ਕਰਨ ਦੀ ਲੋੜ ਪਵੇਗੀ।

ਪ੍ਰੋਗਰਾਮਕਿਸਚੀਜ਼ਨੂੰਕਵਰਕਰਦਾਹੈ?

ਯੋਗ ਕਾਰੋਬਾਰਾਂ ਦੁਆਰਾ ਚੁਣੇ ਗਏ ਉਤਪਾਦ ਲਾਜ਼ਮੀ ਤੌਰ ਤੇ ਇਹ ਹੋਣੇ ਚਾਹੀਦੇ ਹਨ:

 • ਕੋਈ ਨਵਾਂ ਉਤਪਾਦ ਜਿਸ ਦੀ ਵਰਤੋਂ ਵਰਤਮਾਨ ਸਮੇਂ ਕਾਰੋਬਾਰ ਦੁਆਰਾ ਨਹੀਂ ਕੀਤੀ ਜਾਂਦੀ, ਜਾਂ
 • ਕਿਸੇ ਮੌਜੂਦਾ ਉਤਪਾਦ ਦਾ ਨਵੀਨੀਕਰਨ (ਅੱਪਗਰੇਡ) ਜਿਸ ਵਿੱਚ ਵਿਸ਼ੇਸ਼ ਡਿਜ਼ਿਟਲ ਅਪਨਾਉਣ ਦੀ ਸਮਰੱਥਾ ਪ੍ਰਦਾਨ ਕਰਦੀਆਂ ਵਧੀਕ ਉਤਪਾਦ ਵਿਸ਼ੇਸ਼ਤਾਵਾਂ ਹਨ (ਉਦਾਹਰਣ ਲਈ, ਮੌਜੂਦਾ ਵੈੱਬਸਾਈਟ ਨੂੰ ਈ-ਕਾਮਰਸ ਸਾਈਟ ਉੱਤੇ ਅੱਪਗ੍ਰੇਡ ਕਰਨਾ), ਜਾਂ
 • ਇੱਕ ਉਤਪਾਦ ਜੋ ਕਿ ਇਸ ਤੋਂ ਪਹਿਲਾਂ (ਇੱਕ ਸਾਲ ਤੋਂ ਵਧੇਰੇ ਪਹਿਲਾਂ) ਕਾਰੋਬਾਰ ਦੁਆਰਾ ਵਰਤਿਆ ਗਿਆ ਹੈ, ਪ੍ਰੋਗਰਾਮ ਦੇ ਅਧੀਨ ਉਪਲਬਧ ਉਤਪਾਦ ਜਿਸ ਨੂੰ ਉਹ ਦੁਬਾਰਾ ਵਰਤਣਾ ਚਾਹੁੰਦਾ ਹੈ।

ਛੋਟੇ ਕਾਰੋਬਾਰਾਂ ਲਈ ਡਿਜ਼ਿਟਲ ਨੂੰ ਅਪਨਾਉਣ ਦਾ ਪ੍ਰੋਗਰਾਮ ਇਹਨਾਂ ਦੀ ਲਾਗਤ ਦਾ ਭੁਗਤਾਨ ਨਹੀਂ ਕਰੇਗਾ:

 • ਮੌਜੂਦਾ ਉਤਪਾਦ ਜਾਂ ਸੌਫਟਵੇਅਰ ਲਾਇਸੰਸਾਂ ਦੇ ਨਵਿਆਉਣ ਨੂੰ, ਜਾਂ
 • ਮੌਜੂਦਾ ਉਤਪਾਦਾਂ ਲਈ ਛੋਟੀਆਂ ਅੱਪਡੇਟਾਂ (ਉਦਾਹਰਣ ਲਈ, ਸੌਫਟਵੇਅਰ ਸੰਸਕਰਣ ਦਾ ਨਵੀਨੀਕਰਨ), ਜਾਂ
 • ਉਤਪਾਦ ਜੋ ਪ੍ਰੋਗਰਾਮ ਦੇ ਅਧੀਨ ਉਪਲਬਧ ਨਹੀਂ ਹਨ।

ਪੰਜੀਕਿਰਤ (ਰਜਿਸਟਰਡ) ਕਾਰੋਬਾਰ ਨਾਮ ਦਰਜ ਕਰਨ ਤੋਂ ਬਾਅਦ ਸਮਰਪਿਤ ਪ੍ਰੋਗਰਾਮ ਪੰਨੇ ਉੱਤੇ ਉਪਲਬਧ ਸਿਖਲਾਈ ਕੈਲੰਡਰ ਵਿੱਚ ਵਿਖਾਈਆਂ ਸਿਖਲਾਈ ਅਤੇ ਵਰਕਸ਼ਾਪਾਂ ਵਿੱਚ ਹਿੱਸਾ ਲੈ ਸਕਦੇ ਹਨ।

ਉਹ ਕਾਰੋਬਾਰ ਜਿੰਨ੍ਹਾਂ ਨੇ ਇਸ ਪ੍ਰੋਗਰਾਮ ਤੋਂ ਬਾਹਰ ਮੌਜ਼ੂਦਾ ਉਤਪਾਦ ਅਤੇ ਸੌਫਟਵੇਅਰ ਖਰੀਦੇ ਹਨ, ਉਹ ਵੀ ਬਿਜ਼ਨੈਸ ਵਿਕਟੋਰੀਆ ਦੀ ਵੈੱਬਸਾਈਟ ਰਾਹੀਂ ਪ੍ਰਚਾਰਿਤ ਕੀਤੀਆਂ ਵਰਕਸ਼ਾਪਾਂ ਵਿੱਚ ਹਾਜ਼ਰ ਹੋਣ ਦੇ ਯੋਗ ਹਨ।

ਪ੍ਰੋਗਰਾਮਦੀਆਂਮਹੱਤਵਪੂਰਣਤਰੀਕਾਂ

ਇਹ ਪ੍ਰੋਗਰਾਮ 15 ਨਵੰਬਰ 2020 ਤੋਂ 31 ਮਾਰਚ 2021 ਤੱਕ ਖੁੱਲ੍ਹਾ ਰਹੇਗਾ।

ਡਿਜ਼ਿਟਲ ਉਤਪਾਦ ਦੇ ਪਰਖਾਂ ਅਤੇ ਵਰਕਸ਼ਾਪਾਂ ਵਾਸਤੇ ਪੰਜੀਕਰਨ (ਰਜਿਸਟਰੇਸ਼ਨ) 15 ਨਵੰਬਰ 2020 ਤੋਂ 28 ਫਰਵਰੀ 2021 ਤੱਕ ਖੁੱਲ੍ਹੇ ਰਹਿਣਗੇ।

ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ, 28 ਫਰਵਰੀ 2021 ਨੂੰ ਪਰਖ ਦੀ ਮਿਆਦ ਦੇ ਖਤਮ ਹੋਣ ਤੋਂ ਪਹਿਲਾਂ ਕਾਰੋਬਾਰਾਂ ਨੂੰ ਲਾਜ਼ਮੀ ਤੌਰ ਉੱਤੇ ਨਾਮ ਦਰਜ ਕਰਨਾ ਚਾਹੀਦਾ ਹੈ।

12 ਮਹੀਨਿਆਂ ਦੀ ਉਤਪਾਦ ਪਹੁੰਚ ਨੂੰ ਕਵਰ ਕਰਨ ਲਈ ਖਰੀਦ ਦੀਆਂ ਛੋਟਾਂ ਵਾਸਤੇ ਅਰਜ਼ੀਆਂ 1 ਦਸੰਬਰ 2020 ਤੋਂ 31 ਮਾਰਚ 2021 ਨੂੰ 11:59 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ, ਜਾਂ ਜਦ ਤੱਕ ਫੰਡ ਖਤਮ ਨਹੀਂ ਹੋ ਜਾਂਦੇ।

ਵਧੇਰੇਜਾਣਕਾਰੀ

1,200 ਡਾਲਰ ਦੀ ਖਰੀਦ ਵਿੱਚ ਛੋਟ ਇਸ ਪ੍ਰੋਗਰਾਮ ਦੇ ਅਧੀਨ ਉਪਲਬਧ ਕਿਸੇ ਡਿਜ਼ਿਟਲ ਸੰਦ ਤੱਕ ਘੱਟੋ ਘੱਟ 12 ਮਹੀਨਿਆਂ ਦੀ ਪਹੁੰਚ ਦੇ ਬਰਾਬਰ ਹੈ। ਵਿਦੇਸ਼ੀ ਮੁਦਰਾ ਅਤੇ ਵਿਕਰੀ ਪ੍ਰਤੀਸ਼ਤ ਉਤਪਾਦਾਂ ਲਈ ਪਹੁੰਚ ਲਾਗਤਾਂ ਵਟਾਂਦਰਾ ਦਰਾਂ ਅਤੇ ਵਰਤੋਂ ਉੱਤੇ ਨਿਰਭਰ ਕਰਨ ਅਨੁਸਾਰ ਵੱਖ-ਵੱਖ ਹੋਣਗੀਆਂ।

ਨੌਕਰੀਆਂ, ਜਗ੍ਹਾਵਾਂ ਅਤੇ ਖੇਤਰਾਂ ਦੇ ਵਿਭਾਗ (The Department of Jobs, Precincts and Regions) ਕੋਲ ਇਹਨਾਂ ਸੇਧਾਂ ਅਤੇ ਅਰਜ਼ੀ ਦੀਆਂ ਸ਼ਰਤਾਂ ਵਿੱਚ ਕਿਸੇ ਵੀ ਸਮੇਂ ਸੋਧ ਕਰਨ ਦਾ ਅਧਿਕਾਰ ਰਾਖਵਾਂ ਹੈ।

ਨੌਕਰੀਆਂ, ਜਗ੍ਹਾਵਾਂ ਅਤੇ ਖੇਤਰਾਂ ਦੇ ਵਿਭਾਗ (The Department of Jobs, Precincts and Regions) ਸਾਰੇ ਕਾਰੋਬਾਰਾਂ ਨੂੰ ਉਹਨਾਂ ਦੀ ਖਰੀਦ ਦੀ ਛੋਟ ਵਾਲੀ ਅਰਜ਼ੀ ਦੇ 10 ਕਾਰੋਬਾਰੀ ਦਿਨਾਂ ਦੇ ਅੰਦਰ ਸੂਚਿਤ ਕਰਨ ਦੀ ਕੋਸ਼ਿਸ਼ ਕਰੇਗਾ।

ਜੇ ਇਸ ਪ੍ਰੋਗਰਾਮ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਛੋਟੇ ਕਾਰੋਬਾਰਾਂ ਲਈ ਡਿਜ਼ਿਟਲ ਨੂੰ ਅਪਨਾਉਣ ਦੇ ਪ੍ਰੋਗਰਾਮ ਦੇ ਲੈਂਡਿੰਗ ਪੰਨੇ ਉੱਤੇ ਛੋਟੇ ਕਾਰੋਬਾਰਾਂ ਲਈ ਡਿਜ਼ਿਟਲ ਨੂੰ ਅਪਨਾਉਣ ਦੇ ਪ੍ਰੋਗਰਾਮ ਬਾਰੇ ਅਕਸਰ ਪੁੱਛੇ ਜਾਂਦੇ ਸਵਾਲਾਂ ਨੂੰ ਵੇਖੋ।