ਪ੍ਰੋਗਰਾਮ ਬਾਰੇ ਵੇਰਵਾ
ਲਾਇਸੰਸ-ਸ਼ੁਦਾ ਹੋਸਪਿਟੈਲਿਟੀ ਸਥਾਨ ਫੰਡ 2021 (The Licensed Hospitality Venue Fund 2021) ਮੌਜੂਦਾ ਪਾਬੰਦੀਆਂ ਨਾਲ ਪ੍ਰਭਾਵਿਤ ਹੋਏ ਲਾਇਸੰਸ-ਸ਼ੁਦਾ ਹੋਸਪਿਟੈਲਿਟੀ ਸਥਾਨਾਂ ਦੀ ਸਹਾਇਤਾ ਕਰਦਾ ਹੈ|
ਯੋਗ ਸ਼ਰਾਬ ਲਾਇਸੈਂਸਦਾਰ ਜੋ ਕੋਈ ਰੈਸਟੋਰੈਂਟ, ਹੋਟਲ, ਕੈਫੇ, ਪੱਬ, ਬਾਰ, ਕਲੱਬ, ਜਾਂ ਰਿਸੈਪਸ਼ਨ ਸੈਂਟਰ ਚਲਾਉਂਦੇ ਹਨ ਅਤੇ ਜੋ ਭੋਜਨ ਅਤੇ ਸ਼ਰਾਬ ਦੀ ਸੇਵਾ ਦੇਣ ਲਈ ਰਜਿਸਟਰਡ ਹਨ ਉਹ ਗਰਾਂਟਾਂ ਲਈ ਅਰਜ਼ੀ ਦੇ ਸਕਦੇ ਹਨ|
ਖੇਤਰੀ ਵਿਕਟੋਰੀਆ ਵਿੱਚ ਕੰਮ ਕਰਨ ਵਾਲੇ ਕਾਰੋਬਾਰ $3500 ਗਰਾਂਟ ਲਈ ਅਰਜ਼ੀ ਦੇ ਸਕਦੇ ਹਨ| ਮੈਟਰੋਪੋਲੀਟਨ ਮੈਲਬਰਨ ਵਿੱਚ ਕੰਮ ਕਰ ਰਹੇ ਕਾਰੋਬਾਰ $7000 ਦੀ ਗ੍ਰਾਂਟ ਲਈ ਅਰਜ਼ੀ ਦੇ ਸਕਦੇ ਹਨ|
ਅਰਜ਼ੀਆਂ 24 ਜੂਨ 2021 ਨੂੰ ਰਾਤ 11:59 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ|
ਕੌਣ ਯੋਗ ਹੈ?
ਜਿਹੜੇ ਕਾਰੋਬਾਰ:
- Business Victoria ਤੋਂ ਬਿਨੈ-ਪੱਤਰ ਦੇ ਨਾਲ ਇੱਕ ਲਿੰਕ ਵਾਲੀ ਈਮੇਲ ਮਿਲੀ ਹੈ
- ਵਿਕਟੋਰੀਆ ਵਿਚ ਖਾਣਾ ਅਤੇ ਸ਼ਰਾਬ ਦੀ ਸੇਵਾ ਦੇਣ ਲਈ ਰਜਿਸਟਰਡ ਲਾਇਸੈਂਸ-ਸ਼ੁਦਾ ਬਾਰ, ਰੈਸਟੋਰੈਂਟ, ਪੱਬ, ਕਲੱਬ, ਹੋਟਲ, ਕੈਫੇ ਜਾਂ ਰਿਸੈਪਸ਼ਨ ਸੈਂਟਰ ਚਲਾਉਂਦੇ ਹਨ|
- ਕੋਲ Food Act 1984 (Vic) ਦੇ ਅਧੀਨ ਕੋਈ ਵੈਧ Class 2 ਜਾਂ 3 Service Sector Certificate of Registration ਹੈ|
- ਵਸਤੂਆਂ ਅਤੇ ਸੇਵਾਵਾਂ ਟੈਕਸ (GST) ਲਈ ਰਜਿਸਟਰਡ ਹਨ
- ਕੋਲ ਆਸਟਰੇਲੀਆਈ ਵਪਾਰ ਨੰਬਰ (ABN) ਹੈ
- ਜ਼ਿੰਮੇਵਾਰ Commonwealth ਜਾਂ ਵਿਕਟੋਰੀਅਨ ਅਨੁਸ਼ਾਸਕਾਂ ਨਾਲ ਰਜਿਸਟਰਡ ਹਨ|
ਅਰਜ਼ੀ ਕਿਵੇਂ ਦੇਣੀ ਹੈ
ਜੇ ਤੁਸੀਂ ਇਸ ਗ੍ਰਾਂਟ ਲਈ ਯੋਗ ਹੋ, ਅਤੇ ਤੁਹਾਡੇ ਕੋਲ ਇਕ eLicence ਈਮੇਲ ਪਤਾ ਹੈ, ਤਾਂ Business Victoria ਤੁਹਾਨੂੰ ਗ੍ਰਾਂਟ ਲਈ ਅਰਜ਼ੀ ਦੇਣ ਲਈ ਲਿੰਕ ਦੇ ਨਾਲ ਇੱਕ ਈਮੇਲ ਭੇਜੇਗਾ|
ਜੇ ਤੁਹਾਡੇ ਕੋਲ eLicence ਈਮੇਲ ਪਤਾ ਨਹੀਂ ਹੈ, ਤਾਂ ਤੁਸੀਂ ਇਹ Victorian Commission for Gambling and Liquor Regulation Liquor Portal. 'ਤੇ 20 ਜੂਨ 2021 ਤੋਂ ਪਹਿਲਾਂ ਸੈੱਟ ਕਰੋ|
ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਅਰਜ਼ੀ ਫਾਰਮ ਵਿੱਚ ਸਾਰੇ ਪ੍ਰਸ਼ਨ ਪੂਰੇ ਕੀਤੇ ਹਨ ਅਤੇ ਸਾਰੇ ਲੋੜੀਂਦੇ ਦਸਤਾਵੇਜ਼ਾਂ ਨੂੰ ਨੱਥੀ ਕਰੋ|
ਤੁਸੀਂ ਸਿਰਫ ਇੱਕ ਥਾਂ ਲਈ ਇੱਕ ਵਾਰ ਹੀ ਅਰਜ਼ੀ ਦੇ ਸਕਦੇ ਹੋ| ਜੇ ਤੁਹਾਡੇ ਕੋਲ ਇਕੋ ABN ਅਧੀਨ ਇੱਕ ਤੋਂ ਵੱਧ ਥਾਂਵਾਂ ਹਨ, ਤਾਂ ਤੁਹਾਨੂੰ ਹਰ ਜਗ੍ਹਾ ਲਈ ਵੱਖਰੇ ਤੌਰ ਤੇ ਅਰਜ਼ੀ ਦੇਣੀ ਚਾਹੀਦੀ ਹੈ|
ਅਰਜ਼ੀ ਦੇਣ ਲਈ ਲੋੜੀਂਦੇ ਸਬੂਤ
ਤੁਹਾਨੂੰ ਜ਼ਰੂਰ ਦੇਣਾ ਚਾਹੀਦਾ ਹੈ:
- Food Act 1984 (Vic) ਅਧੀਨ ਕੋਂਸਲ ਵਲੋਂ ਤੁਹਾਡਾ ਮੌਜੂਦਾ Certificate of Registration
- ਜਨਮ ਮਿਤੀ ਅਤੇ ਰਿਹਾਇਸ਼ੀ ਵੇਰਵਿਆਂ ਦੇ ਸਬੂਤ ਜਿਵੇਂ ਕਿ:
- ਡਰਾਈਵਰ ਲਾਇਸੈਂਸ
- ਆਸਟਰੇਲੀਅਨ ਪਾਸਪੋਰਟ
- Medicare ਕਾਰਡ
- ਆਸਟਰੇਲੀਆਈ ਵੀਜ਼ਾ ਵਾਲਾ ਵਿਦੇਸ਼ੀ ਪਾਸਪੋਰਟ|
ਹੋਰ ਜਾਣਕਾਰੀ
ਜੇ ਤੁਹਾਨੂੰ ਸਹਾਇਤਾ ਦੀ ਲੋੜ ਹੈ ਤਾਂ ਕਿਰਪਾ ਕਰਕੇ Business Victoria ਹੌਟਲਾਈਨ ਨੂੰ 13 22 15 ਤੇ ਕਾਲ ਕਰੋ|
ਦੁਭਾਸ਼ੀਏ ਦੀ ਲੋੜ ਹੈ? TIS National ਨੂੰ 131 450 ਤੇ ਕਾਲ ਕਰੋ ਅਤੇ Business Victoria ਹੌਟਲਾਈਨ ਲਈ ਪੁੱਛੋ|