ਸੰਖੇਪ ਸਾਰ
The Commercial Landlord Hardship Fund Round 2 ਉਹਨਾਂ ਜਾਇਦਾਦ ਦੇ ਮਾਲਕਾਂ ਵਾਸਤੇ ਪ੍ਰਤੀ ਕਿਰਾਏਦਾਰੀ 3,000 ਡਾਲਰ ਤੱਕ ਦੀ ਮਾਲੀ ਸਹਾਇਤਾ ਪ੍ਰਦਾਨ ਕਰਦਾ ਹੈ, ਜੋ ਵਪਾਰਕ ਕਿਰਾਏਦਾਰੀ ਰਾਹਤ ਸਕੀਮ (Commercial Tenancy Relief Scheme) ਦੇ ਅਧੀਨ ਆਪਣੇ ਕਿਰਾਏਦਾਰਾਂ ਨੂੰ ਕਿਰਾਏ ਤੋਂ ਰਾਹਤ ਪ੍ਰਦਾਨ ਕਰਦੇ ਹਨ।
ਜੇ Commercial Landlord Hardship Fund Round 2 ਬਾਰੇ ਤੁਹਾਡੇ ਕੋਈ ਸਵਾਲ ਹਨ, ਜਾਂ ਜੇ ਤੁਹਾਨੂੰ ਅਰਜ਼ੀ ਨੂੰ ਪੂਰਾ ਕਰਨ ਵਿੱਚ ਮਦਦ ਦੀ ਲੋੜ ਹੈ, ਤਾਂ 13 22 15 ਉੱਤੇ Business Victoria ਹੌਟਲਾਈਨ ਨੂੰ ਫੋਨ ਕਰੋ।
Commercial Landlord Hardship Fund Round 2 ਵਾਸਤੇ ਅਰਜ਼ੀਆਂ 28 ਮਾਰਚ 2021 ਨੂੰ ਰਾਤ 11:59 ਵਜੇ ਜਾਂ ਜਦੋਂ ਫੰਡ ਖਤਮ ਹੋ ਜਾਣਗੇ, ਜੋ ਵੀ ਜਲਦੀ ਹੋਵੇ, ਬੰਦ ਹੋ ਜਾਣਗੀਆਂ।
ਕਿਹੜੀ ਸਹਾਇਤਾ ਉਪਲਬਧ ਹੈ?
ਪ੍ਰਤੀ ਕਿਰਾਏਦਾਰੀ ਉਪਲਬਧ ਮਾਲੀ ਸਹਾਇਤਾ ਦੀ ਵੱਧ ਤੋਂ ਵੱਧ ਰਕਮ 3,000 ਡਾਲਰ ਹੈ। ਗਰਾਂਟ ਦੀ ਰਾਸ਼ੀ ਵਪਾਰਕ ਕਿਰਾਏਦਾਰੀ ਰਾਹਤ ਸਕੀਮ (Commercial Tenancy Relief Scheme) ਰਾਹੀਂ ਛੋਟ ਦਿੱਤੇ ਗਏ ਕਿਰਾਏ ਦੀ ਰਕਮ ਦੇ ਬਰਾਬਰ ਹੋਵੇਗੀ। ਕਿਰਾਏ ਦੀ ਛੋਟ ਉਹ ਹੁੰਦੀ ਹੈ ਜਿੱਥੇ ਕਿਸੇ ਸਹਿਮਤ ਹੋਏ ਸਮੇਂ ਲਈ ਕੁਝ ਜਾਂ ਸਾਰੇ ਕਿਰਾਏ ਦਾ ਭੁਗਤਾਨ ਕਦੇ ਨਹੀਂ ਕੀਤਾ ਜਾਂਦਾ।
ਜੇ ਇਕ ਹੀ ਜਾਇਦਾਦ ਦੇ ਇਕ ਤੋਂ ਵਧੇਰੇ ਮਾਲਕ ਹਨ, ਤਾਂ ਮਾਲੀ ਸਹਾਇਤਾ ਨੂੰ ਜਾਇਦਾਦ ਵਿੱਚ ਮਲਕੀਅਤ ਦੇ ਹਿੱਸੇ ਦੇ ਅਨੁਸਾਰ ਨਿਰਧਾਰਤ ਕੀਤਾ ਜਾਵੇਗਾ।
ਉਦਾਹਰਣ: ਤਿੰਨ ਹਿੱਸੇਦਾਰ-ਮਾਲਕਾਂ ਕੋਲ ਇਕ ਜਾਇਦਾਦ ਵਿੱਚ ਬਰਾਬਰ ਹਿੱਸੇ ਹਨ ਅਤੇ 1 ਜਨਵਰੀ ਤੋਂ 28 ਮਾਰਚ 2021 ਦੀ ਮਿਆਦ ਵਾਸਤੇ ਵਪਾਰਕ ਕਿਰਾਏਦਾਰੀ ਰਾਹਤ ਸਕੀਮ (Commercial Tenancy Relief Scheme) ਰਾਹੀਂ 2,400 ਡਾਲਰ ਕਿਰਾਏ ਦੀ ਰਾਹਤ ਪ੍ਰਦਾਨ ਕੀਤੀ ਗਈ ਹੈ। ਹਰੇਕ ਹਿੱਸੇਦਾਰ-ਮਾਲਕ 2,400 ਡਾਲਰ ਦੀ ਮਾਲੀ ਸਹਾਇਤਾ ਦਾ ਇਕ ਤਿਹਾਈ, ਜੋ ਕਿ 800 ਡਾਲਰ ਦਾ ਹੱਕਦਾਰ ਹੈ।
ਇਸ ਗਰਾਂਟ ਵਾਸਤੇ ਕੌਣ ਅਰਜ਼ੀ ਦੇ ਸਕਦਾ ਹੈ?
ਜਾਇਦਾਦ ਦੇ ਮਾਲਕ ਮਾਲੀ ਸਹਾਇਤਾ ਵਾਸਤੇ ਅਰਜ਼ੀ ਦੇ ਸਕਦੇ ਹਨ, ਜੇਕਰ ਉਹ ਪ੍ਰੋਗਰਾਮ ਦੇ ਨਿਰਦੇਸ਼ਾਂ ਵਿੱਚ ਦੱਸੀਆਂ ਯੋਗਤਾ ਵਾਲੀਆਂ ਸਾਰੀਆਂ ਕਸੌਟੀਆਂ ਨੂੰ ਪੂਰਾ ਕਰਦੇ ਹਨ।
ਯੋਗ ਹੋਣ ਲਈ, ਜਾਇਦਾਦ ਦੇ ਮਾਲਕਾਂ
- ਕੋਲ ਟੈਕਸਯੋਗ ਭੂਮੀ-ਮਲਕੀਅਤਾਂ 3 ਮਿਲੀਅਨ ਡਾਲਰ ਤੋਂ ਘੱਟ ਹਨ। ਇਸ ਵਿੱਚ ਜਾਇਦਾਦ ਵਿੱਚ ਅੰਸ਼ਕ ਮਲਕੀਅਤਾਂ ਵੀ ਸ਼ਾਮਲ ਹਨ, ਪਰ ਬਿਨੈਕਾਰ ਦੇ ਰਿਹਾਇਸ਼ ਦੇ ਮੁੱਖ ਸਥਾਨ ਨੂੰ ਇਸ ਵਿੱਚ ਨਹੀਂ ਗਿਣਿਆ ਜਾਂਦਾ
- State Revenue Office Land Tax Assessment ਉੱਤੇ ਦਿਖਾਏ ਗਏ ਗਾਹਕ ਨੰਬਰ, ਜਾਂ 2020-21 Municipal Rates Notice ਦੁਆਰਾ ਜਾਇਦਾਦ ਦੀ ਮਲਕੀਅਤ ਦੀ ਪੁਸ਼ਟੀ ਕਰਨ ਦੇ ਯੋਗ ਹੋਣਾ
- ਕਿਸੇ ਜਾਇਦਾਦ ਦਾ ਮਾਲਕ ਹੋਣਾ ਜੋ ਕਿ ਵਪਾਰਕ ਕਿਰਾਏਦਾਰੀ ਰਾਹਤ ਸਕੀਮ (Commercial Tenancy Relief Scheme eligible tenancy) ਦੇ ਅਧੀਨ ਯੋਗ ਕਿਰਾਏਦਾਰੀ ਹੈ
- ਬਿਨੈਕਾਰ ਲਾਜ਼ਮੀ ਤੌਰ ਤੇ ਵਰਤਮਾਨ ਲੀਜ਼ ਦੇ ਇਕਰਾਰਨਾਮੇ ਵਾਲੀ ਜਾਇਦਾਦ ਦਾ ਮਾਲਕ ਹੋਣਾ ਚਾਹੀਦਾ ਹੈ, ਜੋ 1 ਜਨਵਰੀ 2021 ਅਤੇ 28 ਮਾਰਚ 2021 ਦੇ ਵਿਚਕਾਰ ਵਪਾਰਕ ਕਿਰਾਏਦਾਰੀ ਰਾਹਤ ਸਕੀਮ (Commercial Tenancy Relief Scheme) ਦੇ ਅਧੀਨ ਕਿਰਾਏਦਾਰ(ਰਾਂ) ਨੂੰ ਕਿਰਾਏ ਦੀ ਰਾਹਤ ਪ੍ਰਦਾਨ ਕਰਦਾ ਹੈ।
ਮਹੱਤਵਪੂਰਣ ਜਾਣਕਾਰੀ
ਜਾਇਦਾਦ ਦਾ ਮਾਲਕ ਇਸ ਪ੍ਰੋਗਰਾਮ ਵਿੱਚ ਪ੍ਰਤੀ ਜਾਇਦਾਦ ਕੇਵਲ ਇਕ ਹੀ ਮਾਲੀ ਸਹਾਇਤਾ ਲਈ ਅਰਜ਼ੀ ਦੇ ਸਕਦਾ ਹੈ।
ਜਾਇਦਾਦ ਦੇ ਮਾਲਕ ਜੋ ਕਿਸੇ ਜਾਇਦਾਦ ਦੇ ਸਾਂਝੇ ਮਾਲਕ ਹਨ, ਉਹਨਾਂ ਨੂੰ ਲਾਜ਼ਮੀ ਤੌਰ ਤੇ Commercial Landlord Hardship Fund ਦੇ ਦੂਜੇ ਗੇੜ ਦੇ ਅਧੀਨ ਆਪਣੀ ਮਲਕੀਅਤ ਦੇ ਹਿੱਸੇ ਵਾਸਤੇ ਵੱਖਰੀਆਂ ਅਰਜ਼ੀਆਂ ਦੇਣੀਆਂ ਚਾਹੀਦੀਆਂ ਹਨ।
ਪ੍ਰਤੀ ਯੋਗ ਕਿਰਾਏਦਾਰੀ ਵਾਸਤੇ ਉਪਲਬਧ ਵੱਧ ਤੋਂ ਵੱਧ ਫ਼ੰਡ ਦੀ ਸਹਾਇਤਾ 3,000 ਡਾਲਰ ਹੈ। ਇਹ ਅਰਜ਼ੀ ਦੀ ਸਾਰੀ ਮਿਆਦ ਦੌਰਾਨ ਉਪਲਬਧ ਵੱਧ ਤੋਂ ਵੱਧ ਮਾਲੀ ਸਹਾਇਤਾ ਦੀ ਰਕਮ ਹੈ।
ਕਿਸੇ ਜਾਇਦਾਦ ਦੇ ਮਾਲਕ ਨੂੰ ਲਾਜ਼ਮੀ ਤੌਰ ਤੇ ਵਪਾਰਕ ਕਿਰਾਏਦਾਰੀ ਰਾਹਤ ਸਕੀਮ (Commercial Tenancy Relief Scheme) ਦੇ ਅਧੀਨ ਸਹਿਮਤ ਹੋਣ ਅਨੁਸਾਰ ਆਪਣੇ ਕਿਰਾਏਦਾਰ(ਰਾਂ) ਨੂੰ ਕਿਰਾਏ ਵਿੱਚ ਕਟੌਤੀ ਕਰਨ ਲਈ ਮਾਲੀ ਸਹਾਇਤਾ ਦੀ ਵਰਤੋਂ ਕਰਨੀ ਚਾਹੀਦੀ ਹੈ।
ਆਪਣੀ ਅਰਜ਼ੀ ਦਾ ਸਮਰਥਨ ਕਰਨ ਲਈ ਸਬੂਤ
ਬਿਨੈਕਾਰਾਂ ਨੂੰ ਲਾਜ਼ਮੀ ਤੌਰ ਤੇ ਹੇਠ ਲਿਖੇ ਸਬੂਤ ਪ੍ਰਦਾਨ ਕਰਵਾਉਣੇ ਚਾਹੀਦੇ ਹਨ:
- ਉਹਨਾਂ ਦੁਆਰਾ State Revenue Office Land Tax Assessment Notice ਜਾਂ 2020-21 Municipal Rates Notice ਪ੍ਰਦਾਨ ਕਰਕੇ ਜਾਇਦਾਦ ਦੀ ਮਲਕੀਅਤ ਦੀ ਪੁਸ਼ਟੀ ਕਰਨਾ
- ਉਹਨਾਂ ਦੀ ਲੀਜ਼ ਦੇ ਇਕਰਾਰਨਾਮੇ ਦੀ ਇਕ ਨਕਲ ਜੋ COVID ਤੋਂ ਪਹਿਲਾਂ ਦੀ ਕਿਰਾਏ ਦੀ ਰਕਮ, ਕਿਰਾਏਦਾਰ(ਰਾਂ) ਦੇ ਸੰਪਰਕ ਵੇਰਵੇ ਅਤੇ ਕਿਰਾਏਦਾਰ(ਰਾਂ) ਦੇ ਆਸਟ੍ਰੇਲੀਅਨ ਬਿਜ਼ਨਸ ਨੰਬਰ(ਰਾਂ) ਨੂੰ ਸ਼ਾਮਲ ਕਰਦੀ ਹੈ
- ਲਿਖਤੀ ਸਬੂਤ ਕਿ ਬਿਨੈਕਾਰ ਨੇ ਕਿਸੇ ਜਾਇਦਾਦ ਦੇ ਕਿਰਾਏਦਾਰ(ਰਾਂ) ਨੂੰ ਕਿਰਾਏ ਤੋਂ ਰਾਹਤ ਪ੍ਰਦਾਨ ਕੀਤੀ ਹੈ ਜੋ ਕਿ ਵਪਾਰਕ ਕਿਰਾਏਦਾਰੀ ਰਾਹਤ ਸਕੀਮ (Commercial Tenancy Relief Scheme)ਦੇ ਅਧੀਨ ਹੈ। ਵਪਾਰਕ ਕਿਰਾਏਦਾਰੀ ਰਾਹਤ ਸਕੀਮ ਦੀ ਯੋਗਤਾ ਦੀ ਪੁਸ਼ਟੀ ਕਰਨ ਲਈ ਕਿਰਾਏਦਾਰ(ਰਾਂ) ਦੇ ਸੰਪਰਕ ਵੇਰਵਿਆਂ ਦੀ ਲੋੜ ਹੁੰਦੀ ਹੈ।
ਅਰਜ਼ੀ ਕਿਵੇਂ ਦੇਈਏ
ਸਾਰੀਆਂ ਅਰਜ਼ੀਆਂ ਨੂੰ ਬਿਜ਼ਨਸ ਵਿਕਟੋਰੀਆ ਦੀ ਵੈੱਬਸਾਈਟ (Business Victoria website) ਰਾਹੀਂ ਔਨਲਾਈਨ ਜਮ੍ਹਾਂ ਕੀਤਾ ਜਾਣਾ ਚਾਹੀਦਾ ਹੈ।
ਅਰਜ਼ੀ ਫਾਰਮ (application form) ਵਿੱਚ ਸਾਰੇ ਸਵਾਲਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ, ਅਤੇ ਸਮੇਂ ਸਿਰ ਮੁਲਾਂਕਣ ਅਤੇ ਭੁਗਤਾਨ ਨੂੰ ਯਕੀਨੀ ਬਨਾਉਣ ਲਈ ਸਾਰੇ ਬੇਨਤੀ ਕੀਤੇ ਦਸਤਾਵੇਜ਼ਾਂ ਨੂੰ ਨਾਲ ਨੱਥੀ ਕੀਤਾ ਜਾਣਾ ਚਾਹੀਦਾ ਹੈ।
ਪਹਿਲਾਂ ਸੰਭਾਲੀ ਗਈ ਅਰਜ਼ੀ ਨੂੰ ਖੋਲ੍ਹੋ
The Department of Jobs, Precincts and Regions ਦਾ ਟੀਚਾ ਬਿਨੈਕਾਰਾਂ ਨੂੰ ਉਹਨਾਂ ਦੀ ਅਰਜ਼ੀ ਦੇ 20 ਕਾਰੋਬਾਰੀ ਦਿਨਾਂ ਦੇ ਅੰਦਰ ਸੂਚਿਤ ਕਰਨਾ ਹੋਵੇਗਾ।
ਮੈਂ ਆਪਣੀ ਅਰਜ਼ੀ ਵਾਸਤੇ ਵਧੇਰੇ ਜਾਣਕਾਰੀ ਜਾਂ ਸਹਾਇਤਾ ਕਿੱਥੋਂ ਪ੍ਰਾਪਤ ਕਰ ਸਕਦਾ ਹਾਂ?
ਅਗਲੇਰੀ ਸਹਾਇਤਾ ਵਾਸਤੇ ਕਿਰਪਾ ਕਰਕੇ ਸਾਡੇ ਨਾਲ ਸੰਪਰਕ (contact us ) ਕਰੋ ਜਾਂ 13 22 15 ਉੱਤੇ Business Victoria ਹੌਟਲਾਈਨ ਨੂੰ ਫੋਨ ਕਰੋ।
ਆਪਣੀ ਭਾਸ਼ਾ ਵਿੱਚ ਮਦਦ ਵਾਸਤੇ, ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) ਨੂੰ 13 14 50 ਉੱਤੇ ਫੋਨ ਕਰੋ ਅਤੇ Business Victoria ਹੌਟਲਾਈਨ (13 22 15) ਵਾਸਤੇ ਪੁੱਛੋ। ਇਹ ਸੇਵਾ ਆਸਟ੍ਰੇਲੀਆ ਵਿੱਚ ਕਿਸੇ ਵੀ ਵਿਅਕਤੀ ਜਾਂ ਸੰਸਥਾ ਵਾਸਤੇ ਉਪਲਬਧ ਹੈ ਜਿਸ ਨੂੰ ਅਨੁਵਾਦ ਕਰਨ ਅਤੇ ਦੁਭਾਸ਼ੀਏ ਦੀਆਂ ਸੇਵਾਵਾਂ ਦੀ ਲੋੜ ਹੁੰਦੀ ਹੈ।