ਇਸ ਪ੍ਰੋਗਰਾਮ ਬਾਰੇ

ਛੋਟੇ ਕਾਰੋਬਾਰ COVID ਬਿਪਤਾ ਲਈ ਰਾਸ਼ੀ (Small Business COVID Hardship Fund), ਯੋਗ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਦਾ ਸਹਿਯੋਗ ਕਰਦੀ ਹੈ, ਜਿੰਨ੍ਹਾਂ ਉੱਤੇ COVID-19 ਪਾਬੰਦੀਆਂ ਦਾ ਬੁਰੀ ਤਰ੍ਹਾਂ ਅਸਰ ਪਿਆ ਹੈ, ਅਤੇ ਉਹ ਮੌਜੂਦਾ ਕਾਰੋਬਾਰੀ ਸਹਾਇਤਾ ਗ੍ਰਾਂਟਾਂ ਲਈ ਯੋਗ ਨਹੀਂ ਹਨ।

ਇਹ ਪ੍ਰੋਗਰਾਮ, ਯੋਗ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਨੂੰ $10,000 ਪ੍ਰਦਾਨ ਕਰਨ ਦੀ ਪੇਸ਼ਕਸ਼ ਕਰਦਾ ਹੈ, ਜਿੰਨ੍ਹਾਂ ਨੇ COVID-19 ਪਾਬੰਦੀਆਂ ਕਾਰਨ ਆਪਣੀ ਕੁੱਲ ਆਮਦਨ ਵਿੱਚ ਘੱਟੋ ਘੱਟ 70% ਦੀ ਕਮੀ ਦਾ ਅਨੁਭਵ ਕੀਤਾ ਹੈ।

ਕੌਣ ਯੋਗ ਹੈ?

ਯੋਗ ਹੋਣ ਲਈ, ਕਾਰੋਬਾਰ  ਲਾਜ਼ਮੀ ਤੌਰ ਤੇ :

 • ਵਿਕਟੋਰੀਆ ਦੇ ਅੰਦਰ ਸਥਿਤ ਹੋਣ
 • 27 ਮਈ 2021 ਤੋਂ COVID-19 ਪਾਬੰਦੀਆਂ ਦੇ ਸਿੱਧੇ ਨਤੀਜੇ ਵਜੋਂ ਕੁੱਲ ਆਮਦਨ ਵਿੱਚ ਘੱਟੋ ਘੱਟ 70% ਦੀ ਕਮੀ ਦਾ ਅਨੁਭਵ ਕੀਤਾ ਹੋਵੇ
 • 2019-20 ਵਿੱਚ ਸਾਲਾਨਾ ਵਿਕਟੋਰੀਅਨ ਤਨਖਾਹ $10 ਮਿਲੀਅਨ ਤੱਕ ਹੈ
 • ਵਸਤੂਆਂ ਅਤੇ ਸੇਵਾਵਾਂ ਕਰ (GST) ਲਈ ਦਰਜ ਕੀਤਾ ਹੋਵੇ
 • ਆਸਟ੍ਰੇਲੀਅਨ ਬਿਜ਼ਨਸ ਨੰਬਰ (ABN) ਹੋਵੇ
 • ਜ਼ਿੰਮੇਵਾਰ ਫੈਡਰਲ ਜਾਂ ਸਟੇਟ ਰੈਗੂਲੇਟਰ ਕੋਲ ਪੰਜੀਕ੍ਰਿਤ ਕੀਤਾ ਹੋਵੇ।

ਰੁਜ਼ਗਾਰ ਦੇਣ ਵਾਲੇ ਕਾਰੋਬਾਰਾਂ ਨੂੰ ਲਾਜ਼ਮੀ ਤੌਰ ਤੇ WorkSafe Victoria ਨਾਲ ਵੀ ਦਰਜ ਕੀਤਾ ਹੋਣਾ ਚਾਹੀਦਾ ਹੈ।

ਤੁਸੀਂ ਪ੍ਰਤੀ ABN ਕੇਵਲ ਇਕ ਗ੍ਰਾਂਟ ਲਈ ਅਰਜ਼ੀ ਦੇ ਸਕਦੇ ਹੋ। ਜੇ ਤੁਹਾਡੇ ਕਾਰੋਬਾਰਾਂ ਵਾਸਤੇ ਕਈ ABN ਹਨ, ਤਾਂ ਤੁਹਾਨੂੰ ਹਰੇਕ ABN ਵਾਸਤੇ ਲਾਜ਼ਮੀ ਤੌਰ ਤੇ ਇਕ ਵੱਖਰੀ ਅਰਜ਼ੀ ਦਾਇਰ ਕਰਨੀ ਚਾਹੀਦੀ ਹੈ।

ਅਰਜ਼ੀ ਕਿਵੇਂ ਦੇਣੀ ਹੈ

ਤੁਸੀਂ ਤਿੰਨ ਤਰੀਕਿਆਂ ਵਿੱਚੋਂ ਕਿਸੇ ਇਕ ਰਾਹੀਂ ਅਰਜ਼ੀ ਦੇਣ ਦੀ ਚੋਣ ਕਰ ਸਕਦੇ ਹੋ:

 • ਇਕ ਯੋਗਤਾ ਪ੍ਰਾਪਤ ਏਜੰਟ (ਯੋਗਤਾ ਪ੍ਰਾਪਤ ਲੇਖਾਕਾਰ (ਅਕਾਊਂਟੈਂਟ), ਰਜਿਸਟਰਡ ਟੈਕਸ ਏਜੰਟ ਜਾਂ ਰਜਿਸਟਰਡ BAS ਏਜੰਟ) ਜੋ ਤੁਹਾਡੇ ਵੱਲੋਂ ਅਰਜ਼ੀ ਦੇ ਸਕੇ ਅਤੇ ਅਰਜ਼ੀ ਦੇ ਹਿੱਸੇ ਵਜੋਂ ਕਾਰੋਬਾਰ ਦੀ ਕੁੱਲ ਆਮਦਨ ਵਿੱਚ 70% ਗਿਰਾਵਟ ਦੀ ਪੁਸ਼ਟੀ ਕਰ ਸਕੇ ਇਹ ਅਰਜ਼ੀ ਦੇਣ ਦਾ ਸਭ ਤੋਂ ਸੌਖਾ ਤਰੀਕਾ ਹੈ।
 • ਤੁਸੀਂ ਸਿੱਧੇ ਤੌਰ ਤੇ ਇਕ ਕਾਰੋਬਾਰੀ ਮਾਲਕ ਵਜੋਂ ਅਰਜ਼ੀ ਦੇ ਸਕਦੇ ਹੋ, ਅਤੇ "ਯੋਗਤਾ ਪ੍ਰਾਪਤ ਏਜੰਟ ਤੋਂ ਚਿੱਠੀ" ਵਾਲੇ ਨਮੂਨੇ ਦੀ ਵਰਤੋਂ ਕਰਕੇ ਇਕ ਯੋਗ ਏਜੰਟ (ਯੋਗਤਾ ਪ੍ਰਾਪਤ ਲੇਖਾਕਾਰ, ਰਜਿਸਟਰਡ ਟੈਕਸ ਏਜੰਟ ਜਾਂ ਰਜਿਸਟਰਡ BAS ਏਜੰਟ) ਦੁਆਰਾ ਅਰਜ਼ੀ ਦੀ ਪੁਸ਼ਟੀ ਕਰਵਾ ਸਕਦੇ ਹੋ।
 • ਜੇ ਤੁਹਾਡੇ ਕੋਲ ਕਿਸੇ ਯੋਗ ਲੇਖਾਕਾਰ, ਰਜਿਸਟਰਡ ਟੈਕਸ ਏਜੰਟ ਜਾਂ ਰਜਿਸਟਰਡ BAS ਏਜੰਟ ਤੱਕ ਪਹੁੰਚ ਨਹੀਂ ਹੈ, ਤਾਂ ਤੁਸੀਂ ਪ੍ਰੋਗਰਾਮ ਵਾਸਤੇ ਆਪਣੀ ਦਿਲਚਸਪੀ ਦਰਜ ਕਰਵਾ ਸਕਦੇ ਹੋ। ਤੁਹਾਨੂੰ ਅਜੇ ਵੀ ਕੁੱਲ ਆਮਦਨ ਵਿੱਚ 70% ਤੋਂ ਵੱਧ ਗਿਰਾਵਟ ਦੇ ਸਬੂਤ ਪ੍ਰਦਾਨ ਕਰਨ ਦੀ ਲੋੜ ਪਵੇਗੀ।

ਤੁਹਾਨੂੰ ਲਾਜ਼ਮੀ ਤੌਰ ਤੇ ਫਾਰਮ ਉੱਤੇ ਸਾਰੇ ਸਵਾਲਾਂ ਦੇ ਜਵਾਬ ਦੇਣਾ, ਸਾਰੇ ਲੋੜੀਂਦੇ ਦਸਤਾਵੇਜ਼ਾਂ ਨੂੰ ਜਮ੍ਹਾਂ ਕਰਵਾਉਣਾ ਅਤੇ ਨਾਲ ਨੱਥੀ ਕਰਨਾ ਯਕੀਨੀ ਬਨਾਉਣਾ ਚਾਹੀਦਾ ਹੈ।

ਅਰਜ਼ੀ ਲਈ ਲੋੜੀਂਦੀ ਜਾਣਕਾਰੀ

ਤੁਹਾਨੂੰ ਲਾਜ਼ਮੀ ਤੌਰ ਤੇ ਪ੍ਰਦਾਨ ਕਰਨਾ ਚਾਹੀਦਾ ਹੈ:

 • ਤੁਹਾਡੇ ਕਾਰੋਬਾਰ ਵਾਸਤੇ ਵੈਧ ਆਸਟਰੇਲੀਅਨ ਕਾਰੋਬਾਰੀ ਰਜਿਸਟ੍ਰੇਸ਼ਨ ਨੰਬਰ (ABN)
 • ਕਿਸੇ ਯੋਗ ਲੇਖਾਕਾਰ, ਰਜਿਸਟਰਡ ਟੈਕਸ ਏਜੰਟ ਜਾਂ ਰਜਿਸਟਰਡ BAS ਏਜੰਟ ਤੋਂ ਕੁੱਲ ਆਮਦਨ ਵਿੱਚ ਤੁਹਾਡੀ ਗਿਰਾਵਟ ਦੇ ਸਬੂਤ
  • 27 ਮਈ ਅਤੇ 10 ਸਤੰਬਰ 2019 ਦੇ ਵਿਚਕਾਰ ਆਪਣੇ ਸਭ ਤੋਂ ਵਧੀਆ ਦੋ ਹਫਤਿਆਂ ਦੇ ਵਪਾਰਕ ਸਮੇਂ ਦੀ ਤੁਲਨਾ 27 ਮਈ ਅਤੇ 10 ਸਤੰਬਰ 2021 ਦੇ ਵਿਚਕਾਰ ਆਪਣੇ ਸਭ ਤੋਂ ਮਾੜੇ ਦੋ ਹਫਤਿਆਂ ਦੇ ਵਪਾਰਕ ਸਮੇਂ ਨਾਲ ਕਰੋ
  • ਜੇ ਤੁਹਾਡੇ ਕੋਲ ਕਿਸੇ ਯੋਗ ਲੇਖਾਕਾਰ, ਰਜਿਸਟਰਡ ਟੈਕਸ ਏਜੰਟ ਜਾਂ ਰਜਿਸਟਰਡ BAS ਏਜੰਟ ਤੱਕ ਪਹੁੰਚ ਨਹੀਂ ਹੈ, ਤਾਂ ਤੁਸੀਂ ਪ੍ਰੋਗਰਾਮ ਵਾਸਤੇ ਆਪਣੀ ਦਿਲਚਸਪੀ ਦਰਜ ਕਰਵਾ ਸਕਦੇ ਹੋ।
 • ਜਨਮ ਦੀ ਤਰੀਕ ਅਤੇ ਵਸਨੀਕਤਾ ਦੇ ਵੇਰਵਿਆਂ ਦਾ ਸਬੂਤ, ਜਿਵੇਂ ਕਿ:
  • ਡਰਾਈਵਰ ਲਾਇਸੰਸ
  • ਆਸਟ੍ਰੇਲੀਆ ਦਾ ਪਾਸਪੋਰਟ
  • Medicare ਕਾਰਡ
  • ਆਸਟ੍ਰੇਲੀਆ ਦੇ ਵੀਜ਼ੇ ਨਾਲ ਵਿਦੇਸ਼ੀ ਪਾਸਪੋਰਟ।

ਵਧੇਰੇ ਜਾਣਕਾਰੀ

ਜੇ ਤੁਹਾਨੂੰ ਮਦਦ ਦੀ ਲੋੜ ਹੈ, ਤਾਂ ਕਿਰਪਾ ਕਰਕੇ Business Victoria ਹੌਟਲਾਈਨ ਨੂੰ 13 22 15 ਉੱਤੇ ਫੋਨ ਕਰੋ।

ਜੇ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ TIS National ਨੂੰ 131 450 ਉੱਤੇ ਫੋਨ ਕਰੋ ਅਤੇ ਬਿਜ਼ਨਸ ਵਿਕਟੋਰੀਆ ਹੌਟਲਾਈਨ ਨਾਲ ਜੁੜਨ ਲਈ ਕਹੋ।